ਸਿਗਰਟ ਦੀ ਵਰਤੋਂ ਕਾਰਨ ਹਰ ਸਾਲ ਟੀਬੀ ਨਾਲ ਲੱਖਾਂ ਦੀ ਗਿਣਤੀ ਵਿਚ ਲੋਕ ਮੌਤ ਦੇ ਮੂੰਹ 'ਚ ਜਾ ਪਹੁੰਚਦੇ ਹਨ। ਡਾਕਟਰਾਂ ਕੋਲ ਇਸ ਆਦਤ ਤੋਂ ਛੁੱਟਣ ਲਈ ਕਈ ਮਰੀਜ਼ ਤਾਂ ਆਉਂਦੇ ਹਨ ਪਰ ਬੀਮਾਰੀ ਦੀ ਭਿਆਨਕ ਤਸੀਵਰ ਤੋਂ ਵੀ ਉਹ ਡਰਦੇ ਨਹੀਂ। ਮੌਤ ਦਾ ਡਰ ਅਤੇ ਅਹਿਸਾਸ ਹੋਣ ਦੇ ਬਾਵਜੂਦ ਉਨ੍ਹਾਂ ਮਰੀਜ਼ਾਂ ਦੀ ਨਸ਼ੇ ਦੀ ਆਦਤ ਨਹੀਂ ਛੁੱਟਦੀ।
ਇਸ ਲਈ ਹੁਣ ਡਾਕਟਰਾਂ ਨੇ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਨਵਾਂ ਰਾਹ ਚੁਣਿਆ ਹੈ। 'ਜਾਦੂ ਦੀ ਜੱਫੀ' ਡੋਜ਼ ਰਾਹੀਂ ਡਾਕਟਰ ਮਰੀਜ਼ ਦੀ ਇਸ ਆਦਤ ਦਾ ਇਲਾਜ ਕਰਨਗੇ। ਇਹ ਪਹਿਲ ਐਸ. ਐਨ. ਮੈਡੀਕਲ ਕਾਲਜ ਦੇ ਰੋਗ ਵਿਭਾਗ ਕਰਨ ਜਾ ਰਿਹਾ ਹੈ। ਇਸ ਪਹਿਲ ਰਾਹੀਂ ਮਰੀਜ਼ਾਂ ਨੂੰ ਸਿਗਰਟ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ। ਐਨ. ਐਸ. ਨੇ ਇਸ ਪੈਨਲ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪੈਨਲ ਹੇਠ ਟੀਬੀ ਅਤੇ ਮਾਨਸਿਕ ਰੋਗ ਦੇ ਡਾਕਟਰ ਹੋਣਗੇ। ਜਿਸ ਵਿਚ ਮਰੀਜ਼ ਦੀ ਮਾਨਸਿਕ ਦਸ਼ਾ ਦਾ ਅਧਿਐਨ ਕਰ ਕੇ ਕੌਂਸਲਿੰਗ ਹੋਵੇਗੀ। ਐਸ. ਐਨ. ਵਿਚ ਰੋਜ਼ਾਨਾ ਮਰੀਜ਼ਾਂ ਦੀ ਓਪੀਡੀ ਰਹਿੰਦੀ ਹੈ। ਇਨ੍ਹਾਂ ਵਿਚ ਮਰੀਜ਼ਾਂ ਦੀ ਗਿਣਤੀ 40 ਤੋਂ 50 ਦੇ ਦਰਮਿਆਨ ਹੁੰਦੀ ਹੈ। 90 ਫੀਸਦੀ ਲੋਕ ਸਿਗਰਟਨੋਸ਼ੀ ਕਰਦੇ ਹਨ।
ਯੂ.ਪੀ ਫਿਰ ਸ਼ਰਮਸਾਰ, ਤਾਰ-ਤਾਰ ਹੋਈ 4 ਔਰਤਾਂ ਦੀ ਆਬਰੂ
NEXT STORY