ਅਹਿਮਦਾਬਾਦ- ਗੁਜਰਾਤ ਦੇ ਮੋਰਬੀ ਜ਼ਿਲੇ ’ਚ ਸ਼ਰਾਬ ’ਚ ਧੁੱਤ ਇਕ ਨੌਜਵਾਨ ਨੂੰ ਕਥਿਤ ਤੌਰ ’ਤੇ ਲੋਹੇ ਦੀ ਰਾਡ ਨਾਲ ਕੁੱਟਦੇ ਭਾਜਪਾ ਵਿਧਾਇਕ ਨੂੰ ਕੈਮਰੇ ’ਚ ਕੈਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਹਾਲਾਂਕਿ ਵਿਧਾਇਕ ਨੇ ਜਦੋਂ ਪੁਲਸ ਨੂੰ ਬੁਲਾਇਆ ਤਾਂ ਉਸ ਸਮੇਂ ਨੌਜਵਾਨ ਨਸ਼ੇ ’ਚ ਧੁੱਤ ਸੀ ਅਤੇ ਉਸ ਨੇ ਇਕ ਤਲਵਾਰ ਫੜ ਰੱਖੀ ਸੀ। ਘਟਨਾ ਦੇ ਸਮੇਂ ਕੋਲ ਦੇ ਹੀ ਕਿਸੇ ਵਿਅਕਤੀ ਨੇ ਇਹ ਵੀਡੀਓ ਬਣਾ ਲਿਆ। ਵੀਡੀਓ ’ਚ ਮੋਰਬੀ ਤੋਂ ਭਾਜਪਾ ਵਿਧਾਇਕ ਕਾਂਤੀ ਅੰਮ੍ਰਿਤ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਨੈ¤ਟਵਰਕਿੰਗ ਸਾਈਟ ਅਤੇ ਵਟਸਐ¤ਪ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਪੁਲਸ ਨੇ ਦੱਸਿਆ ਕਿ ਜਗਦੀਸ਼ ਲੋਖਿਲ ਨਾਂ ਦਾ ਇਹ ਨੌਜਵਾਨ ਮੋਰਬੀ ਦੇ ਉਮਾ ਟਾਊਨਸ਼ਿਪ ’ਚ ਨਸ਼ੇ ਦੀ ਹਾਲਤ ’ਚ ਧੁੱਤ ਸੀ ਅਤੇ ਤਲਵਾਰ ਫੜੇ ਹੋਇਆ ਸੀ। ਉਸ ਦੌਰਾਨ ਵਿਧਾਇਕ ਵੀ ਉ¤ਥੇ ਮੌਜੂਦ ਸਨ। ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤ ਨੇ ਪੁਲਸ ਨੂੰ ਬੁਲਾਇਆ। ਪੁਲਸ ਨੇ ਉ¤ਥੇ ਪੁੱਜ ਕੇ ਨੌਜਵਾਨ ਨੂੰ ਕਾਨੂੰਨ ਅਤੇ ਹਥਿਆਰ ਪਾਬੰਦੀ ਕਾਨੂੰਨ ਦੀਆਂ ਵਿਵਸਥਾਵਾਂ ਦੇ ਅਧੀਨ ਗ੍ਰਿਫਤਾਰ ਕੀਤਾ। ਟਿੱਪਣੀ ਲਈ ਅੰਮ੍ਰਿਤ ਉਪਲੱਬਧ ਨਹੀਂ ਹੋ ਸਕਿਆ।
ਸੂਈ ਨਹੀਂ ਹੁਣ ਡਾਕਟਰ ਇੰਝ ਕਰਨਗੇ ਤੁਹਾਡਾ ਇਲਾਜ!
NEXT STORY