ਮੁਜ਼ੱਫਰਨਗਰ- ਪਿਛਲੇ ਸਾਲ ਹੋਏ ਦੰਗਿਆਂ 'ਚ ਵਿਸਥਾਪਿਤ ਹੋਏ 180 ਤੋਂ ਜ਼ਿਆਦਾ ਪਰਿਵਾਰਾਂ ਨੇ ਗੁਆਂਢ ਦੇ ਉਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ 'ਚ ਆਪਣੇ ਪਿੰਡਾਂ 'ਚ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਵਨ ਵਿਭਾਗ ਦੇ ਅਧਿਕਾਰੀ ਐਚ.ਵੀ ਗਿਰਿਸ਼ ਨੇ ਦੱਸਿਆ ਕਿ ਵਨ ਵਿਭਾਗ ਦੀ ਇਕ ਟੀਮ ਦੰਗਾ ਪੀੜਤਾਂ ਦੇ ਕੈਂਪ 'ਚ ਗਈ ਸੀ। ਟੀਮ ਨੇ ਪਰਿਵਾਰਾਂ ਨੂੰ ਆਪਣੇ ਮੂਲ ਸਥਾਨ ਵਾਪਸ ਜਾਣ ਦੀ ਅਪੀਲ ਕੀਤੀ ਕਿਉਂਕਿ ਪੀੜਤਾਂ ਨੇ ਵਨ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਤੌਰ 'ਤੇ ਅਸਥਾਈ ਕੈਂਪ ਬਣਾਏ ਹੋਏ ਹਨ ਪਰ ਪੀੜਤਾਂ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।
ਸ਼ਾਮਲੀ ਜ਼ਿਲੇ ਦੇ ਮਲਕਪੁਰ 'ਚ 55 ਪਰਿਵਾਰਾਂ ਨੇ ਕੈਂਪ ਲਗਾਇਆ ਹੋਇਆ ਹੈ। ਇਸ ਤੋਂ ਪਹਿਲਾਂ ਵਨ ਵਿਭਾਗ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਇਨਾਂ ਪਰਿਵਰਾਂ ਨੂੰ ਨੋਟਿਸ ਵੀ ਜਾਰੀ ਕਰ ਚੁੱਕਾ ਹੈ। ਪਿਛਲੇ ਸਾਲ ਅਗਸਤ ਸਤੰਬਰ 'ਚ ਮੁਜ਼ੱਫਰਨਗਰ ਅਤੇ ਆਲੇ-ਦੁਆਲੇ ਭੜਕੀ ਫਿਰਕੂ ਹਿੰਸਾ 'ਚ 60 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਬੇਘਰ ਹੋ ਗਏ ਸਨ।
ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟਦੇ ਕੈਮਰੇ ’ਚ ਕੈਦ ਹੋਏ ਭਾਜਪਾ ਨੇਤਾ (ਵੀਡੀਓ)
NEXT STORY