ਮੁੰਬਈ- ਆਖਰੀ ਘੰਟੇ ਦੀ ਸ਼ਾਨਦਾਰ ਰਿਕਵਰੀ ਦੇ ਦਮ 'ਤੇ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਚ ਬੰਦ ਹੋਣ ਵਿਚ ਕਾਮਯਾਬ ਰਹੇ। ਸੈਂਸੈਕਸ ਅਤੇ ਨਿਫਟੀ ਲਗਭਗ 0.25 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਏ ਹਨ। ਪਰ ਦਿਨ ਦੇ ਕਾਰੋਬਾਰ 'ਚ ਸੈਂਸੈਕਸ 28470.15 ਦੇ ਉਪਰਲੇ ਪੱਧਰ ਤੱਕ ਪਹੁੰਚਿਆ ਸੀ, ਤਾਂ ਨਿਫਟੀ ਨੇ 8500.30 ਦਾ ਉਪਰਲਾ ਪੱਧਰ ਛੋਹਿਆ।
ਬੁੱਧਵਾਰ ਨੂੰ ਦਿੱਗਜ ਸ਼ੇਅਰਾਂ ਦੇ ਮੁਕਾਬਲੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਜ਼ੋਰਦਾਰ ਜੋਸ਼ ਨਜ਼ਰ ਆਇਆ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਤੋਂ ਜ਼ਿਆਦਾ, ਜਦੋਂਕਿ ਸਮਾਲਕੈਪ ਇੰਡੈਕਸ 1 ਫੀਸਦੀ ਤੋਂ ਜ਼ਿਆਦਾ ਵੱਧ ਕੇ ਬੰਦ ਹੋਏ ਹਨ। ਨਾਲ ਹੀ ਰੀਅਲਟੀ, ਪਾਵਰ, ਮੈਟਲ ਅਤੇ ਐੱਫ.ਐੱਮ.ਸੀ.ਜੀ. ਸ਼ੇਅਰਾਂ 'ਚ ਵੀ ਖਰੀਦਾਰੀ ਦਾ ਰੁਝਾਨ ਰਿਹਾ। ਬੀ.ਐੱਸ.ਈ. ਦਾ ਰੀਅਲਟੀ ਇੰਡੈਕਸ 4 ਫੀਸਦੀ ਚੜ੍ਹ ਕੇ ਬੰਦ ਹੋਇਆ ਹੈ। ਹਾਲਾਂਕਿ ਬੈਂਕਿੰਗ, ਫਾਰਮਾ ਅਤੇ ਆਈ.ਟੀ ਸ਼ੇਅਰਾਂ 'ਚ ਨੁਕਸਾਨ ਨਾਲ ਸ਼ੇਅਰ ਬਾਜ਼ਾਰ 'ਤੇ ਦਬਾਅ ਬਣਿਆ।
ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 48 ਅੰਕ ਯਾਨੀ ਕਿ 0.2 ਫੀਸਦੀ ਦੀ ਬੜ੍ਹਤ ਦੇ ਨਾਲ 28386 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 13 ਅੰਕ ਯਾਨੀ ਕਿ 0.15 ਫੀਸਦੀ ਦੀ ਮਜ਼ਬੂਤੀ ਦੇ ਨਾਲ 8476 ਦੇ ਪੱਧਰ 'ਤੇ ਬੰਦ ਹੋਇਆ ਹੈ।
ਭਾਰਤ ਦਾ ਪਹਿਲਾ ਰੇਟ੍ਰੋਫੋਨ 'ਦਿ ਬ੍ਰਿਕ' ਹੋਇਆ ਪੇਸ਼
NEXT STORY