ਨਵੀਂ ਦਿੱਲੀ- ਹੈਂਡਸੈਟ ਬਣਾਉਣ ਵਾਲੀ ਕੰਪਨੀ ਬੀਨਾਟੋਨ ਇੰਡੀਆ ਨੇ ਭਾਰਤ ਦਾ ਪਹਿਲਾ ਰੇਟ੍ਰੋ ਲੁੱਕ ਵਾਲਾ 'ਦਿ ਬ੍ਰਿਕ' ਮੋਬਾਈਲ ਫੋਨ ਪੇਸ਼ ਕੀਤਾ ਹੈ। ਇਸ ਦੀ ਕੀਮਤ 3495 ਰੁਪਏ ਹੈ। ਕੰਪਨੀ ਨੇ ਦੱਸਿਆ ਕਿ ਇਸ ਫੋਨ 'ਚ 80 ਦੇ ਦਸ਼ਕ ਦੀ ਛਵੀ ਦੇਖੀ ਜਾ ਸਕਦੀ ਹੈ। ਇਸ ਮੋਬਾਈਲ 'ਚ ਸਟੈਂਡਬਾਇ ਟਾਈਮ ਬਹੁਤ ਵਧੀਆ ਹੈ। ਇਸ ਨੂੰ ਬਲਿਊਟੁੱਥ ਜ਼ਰੀਏ ਸਮਾਰਟਫੋਨ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ।
ਇਸ ਫੋਨ 'ਚ ਇਕ ਮਹੀਨੇ ਦਾ ਸਟੈਂਡਬਾਇ ਟਾਈਮ ਦਿੱਤਾ ਜਾਂਦਾ ਹੈ। ਇਸ ਦੇ ਇਲਾਵਾ ਕੰਪਨੀ ਦਾ ਦਾਅਵਾ ਹੈ ਕਿ ਇਹ 14 ਘੰਟੇ ਦਾ ਵੱਧ ਟਾਕਚਾਈਮ ਦਿੰਦਾ ਹੈ। ਬੀਨਾਟੋਨ ਇੰਡੀਆ ਦੇ ਮੁੱਖੀ ਐਸ.ਪੀ. ਸਿੰਘ ਨੇ ਕਿਹਾ ਕਿ ਪਿਛਲੇ 56 ਸਾਲਾਂ ਤੋਂ ਕੰਪਨੀ ਨੇ ਕੰਜ਼ਿਊਮਰ ਇਲੈਕਟ੍ਰੋਨਿਕ ਇੰਡਸਟਰੀ 'ਚ ਨਵਾਂਪਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜੋ ਵੱਡਾ ਅਤੇ ਭਾਰੀ ਹੈ।
ਪੈਟਰੋਲ ਅਤੇ ਡੀਜ਼ਲ ਫਿਰ ਹੋ ਸਕਦਾ ਹੈ ਸਸਤਾ
NEXT STORY