ਨਵੀਂ ਦਿੱਲੀ- ਮਾਈਕਰੋਸਾਫਟ ਦਾ ਨੋਕਿਆ ਬ੍ਰਾਂਡਿੰਗ ਦੇ ਬਿਨਾਂ ਪਹਿਲਾ ਲੂਮਿਆ ਸਮਾਰਟਫੋਨ ਅੱਜ ਭਾਰਤ 'ਚ ਲਾਂਚ ਹੋਵੇਗਾ ਹੈ। ਇਸ ਵਿੰਡੋਜ਼ ਸਮਾਰਟਫੋਨ ਦੀ ਬ੍ਰਾਂਡਿੰਗ ਮਾਈਕਰੋਸਾਫਟ ਦੇ ਨਾਮ ਤੋਂ ਕੀਤੀ ਗਈ ਹੈ ਯਾਨੀ ਇਸ 'ਤੇ ਨੋਕਿਆ ਦੀ ਜਗ੍ਹਾ ਮਾਈਕਰੋਸਾਫਟ ਲਿੱਖਿਆ ਗਿਆ ਹੈ। ਇਸ ਸਮਾਰਟਫੋਨ ਦਾ ਨਾਮ ਮਾਈਕਰੋਸਾਫਟ ਲੂਮਿਆ 535 ਹੈ। ਇਹ ਸਿੰਗਲ ਸਿਮ ਅਤੇ ਡਬਲ ਸਿਮ ਦੋਵਾਂ ਵਰਜ਼ਨ 'ਚ ਉਪਲੱਬਧ ਹੈ।
ਮਾਈਕਰੋਸਾਫਟ ਲੂਮਿਆ 535 'ਚ 960 ਗੁਣਾ 540 ਪਿਕਸਲ ਰੈਜ਼ੇਲਿਊਸ਼ਨ ਵਾਲੀ 5 ਇੰਚ ਦੀ ਆਈ.ਪੀ.ਐਸ. ਡਿਸਪਲੇ ਹੈ, ਜਿਸ 'ਚ ਕਾਰਨਿੰਗ ਗੋਰਿਲਾ ਗਲਾਸ 3 ਦੀ ਵਰਤੋਂ ਕੀਤੀ ਗਈ ਹੈ। ਮਾਈਕਰੋਸਾਫਟ ਲੂਮਿਆ 535 'ਚ 1.2 ਗੀਗਾਹਾਰਟਜ਼ ਕਵਾਡ ਕੋਰ ਕਵਾਲਕਾਮ ਸਨੈਪਡਰੈਗਨ 200 ਪ੍ਰੋਸੈਸਰ ਅਤੇ 1 ਜੀ.ਬੀ. ਰੈਮ ਹੈ। ਇਹ ਵਿੰਡੋਜ਼ ਫੋਨ 8.1 'ਤੇ ਚੱਲਦਾ ਹੈ। ਮਾਈਕੋਰਸਾਫਟ 535 'ਚ ਐਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ 5 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਦਿੱਤਾ ਗਿਆ ਹੈ। ਮਾਈਕਰੋਸਾਫਟ ਲੂਮਿਆ 535 'ਚ 1905 ਐਮ.ਏ.ਐਚ. ਦੀ ਹੈ। ਇਹ ਕਈ ਰੰਗਾਂ 'ਚ ਉਪਲੱਬਧ ਹੋਵੇਗਾ।
ਜਾਪਾਨ ਨੂੰ ਪਿੱਛੇ ਛੱਡੇਗਾ ਭਾਰਤ ਦਾ ਮੋਬਾਈਲ ਬਾਜ਼ਾਰ
NEXT STORY