ਨਵੀਂ ਦਿੱਲੀ- ਦੇਸ਼ ਦਾ ਮੋਬਾਈਲ ਬਾਜ਼ਾਰ 2014 ਦੇ ਅੰਤ ਤਕ ਜਾਪਾਨ ਤੋਂ ਅੱਗੇ ਨਿਕਲ ਜਾਵੇਗਾ। ਹਾਂਗਕਾਂਗ ਦੀ ਅਨੁਸੰਧਾਨ ਫਰਮ ਕਾਊਂਟਰਪਾਇੰਟ ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਸਾਲ ਦੇ ਅੰਤ ਤਕ ਭਾਰਤ ਦਾ ਮੋਬਾਈਲ ਬਾਜ਼ਾਰ 10 ਅਰਬ ਡਾਲਰ 'ਤੇ ਪਹੁੰਚ ਜਾਵੇਗਾ।
ਕਾਊਂਟਰਪਾਇੰਟ ਦੇ ਵਿਸ਼ਲੇਸ਼ਕ ਨੀਲ ਸ਼ਾਹ ਨੇ ਕਿਹਾ ਕਿ ਤੀਜਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਭਾਰਤ 2014 'ਚ ਪਹਿਲੀ ਵਾਰ ਸਮਾਰਟਫੋਨ ਦੇ ਮਾਮਲੇ 'ਚ 10 ਅਰਬ ਡਾਲਰ 'ਤੇ ਪਹੁੰਚ ਜਾਵੇਗਾ। ਕੁੱਲ ਹੈਂਡਸੈਟ ਵਿਕਰੀ ਦੇ ਰਾਜਸਵ ਦੇ ਮਾਮਲੇ 'ਚ ਇਹ 2014 ਦੀ ਆਖਿਰੀ ਤਿਮਾਹੀ 'ਚ ਜਾਪਾਨ ਨੂੰ ਪਛਾੜ ਦੇਵੇਗਾ।
ਸੈਂਸੈਕਸ 48 ਅੰਕ ਚੜ੍ਹ ਕੇ ਬੰਦ, ਨਿਫਟੀ 8473.2 'ਤੇ
NEXT STORY