ਨਵੀਂ ਦਿੱਲੀ - ਟਾਟਾ ਸਮੂਹ ਦੀ ਭਾਰਤ ਦੀ ਸਭ ਤੋਂ ਵੱਡੀ ਜਿਊਲਰੀ ਰਿਟੇਲ ਬ੍ਰਾਂਡ ਤਨਿਸ਼ਕ ਨੇ ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ਨੂੰ ਬ੍ਰਾਂਡ ਦਾ ਨਵਾਂ ਚਿਹਰਾ ਐਲਾਨਿਆ ਹੈ। ਇਹ ਐਲਾਨ ਤਨਿਸ਼ਕ ਦੇ ਲਗਾਤਾਰ ਵਿਕਾਸ ਦੀ ਦਿਸ਼ਾ ’ਚ ਇਕ ਅਹਿਮ ਕਦਮ ਹੈ। ਅਨਨਿਆ ਦੇ ਨਾਲ ਇਹ ਸਾਂਝੇਦਾਰੀ ਆਧੁਨਿਕਤਾ, ਸਵੈ-ਪ੍ਰਗਟਾਵੇ ਅਤੇ ਸਾਰਥਕਤਾ ’ਤੇ ਬ੍ਰਾਂਡ ਦੇ ਨਵੇਂ ਫੋਕਸ ਨੂੰ ਦਰਸਾਉਂਦੀ ਹੈ, ਨਾਲ ਹੀ ਅੱਜ ਦੀਆਂ ਆਤਮ-ਵਿਸ਼ਵਾਸੀ ਅਤੇ ਸਟਾਈਲ-ਸੁਚੇਤ ਔਰਤਾਂ ਨਾਲ ਤਨਿਸ਼ਕ ਦੇ ਮਜ਼ਬੂਤ ਜੁੜਾਅ ਨੂੰ ਹੋਰ ਮਜ਼ਬੂਤ ਕਰਦੀ ਹੈ।
‘ਫੈਸਟੀਵਲ ਆਫ ਡਾਇਮੰਡਸ’ ਤਹਿਤ ਤਨਿਸ਼ਕ 10,000 ਤੋਂ ਵੱਧ ਡਾਇਮੰਡ ਡਿਜ਼ਾਈਨ ਪੇਸ਼ ਕਰ ਰਿਹਾ ਹੈ, ਜੋ ਈਅਰਰਿੰਗਸ, ਈਅਰਕਫਸ, ਸੂਈ-ਧਾਗੇ, ਡ੍ਰਾਪਸ, ਹੂਪਸ, ਸਟੱਡਸ, ਰਿੰਗਸ, ਨੈਕਵੀਅਰ, ਬੈਂਗਲਸ, ਬ੍ਰੈਸਲੇਟਸ ਸਮੇਤ ਕਈ ਸ਼੍ਰੇਣੀਆਂ ’ਚ ਉਪਲੱਬਧ ਹਨ। 20,000 ਰੁਪਏ ਤੋਂ ਸ਼ੁਰੂ ਹੋਣ ਵਾਲੇ ਡਿਜ਼ਾਈਨਾਂ ਅਤੇ ਹੀਰੇ ਦੀ ਕੀਮਤ ’ਤੇ ਫਲੈਟ 20 ਫੀਸਦੀ ਦੀ ਛੋਟ ਨਾਲ ਇਹ ਫੈਸਟੀਵਲ ਬਿਹਤਰੀਨ ਕਾਰੀਗਰੀ, ਡਿਜ਼ਾਈਨ ਦੀ ਸ਼ੁੱਧਤਾ ਅਤੇ ਭਰੋਸੇ ਨਾਲ ਸਮਝੌਤਾ ਕੀਤੇ ਬਿਨਾਂ ਕੁਦਰਤੀ ਹੀਰਿਆਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੀ ਤਨਿਸ਼ਕ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਕੀ 2026 'ਚ ਵੀ 2000 ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ? ਜਵਾਬ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
NEXT STORY