ਨਵੀਂ ਦਿੱਲੀ- ਜੇਕਰ ਤੁਸੀਂ ਵਟਸਐਪ ਜ਼ਰੀਏ ਇਕ ਹੀ ਵਾਰ 'ਚ ਕੋਈ ਮੈਸੇਜ ਆਪਣੇ ਸਾਰੇ ਕਾਨਟੈਕਟਸ ਨੂੰ ਭੇਜਣਾ ਚਾਹੁੰਦੇ ਹੋ ਤਾਂ ਇਹ ਫੀਚਰ ਤੁਹਾਡੀ ਮਦਦ ਕਰ ਸਕਦਾ ਹੈ। ਕਈ ਫੈਸਟੀਵਲ ਦੇ ਮੌਕੇ ਜਿਵੇਂ ਦੀਵਾਲੀ, ਹੋਲੀ 'ਤੇ ਤੁਸੀਂ ਆਪਣੇ ਸਾਰੇ ਕਾਨਟੈਕਟਸ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਅਤੇ ਤੁਹਾਨੂੰ ਵੱਖ-ਵੱਖ ਮੈਸੇਜ ਕਰਨਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਵਟਸਐਪ ਦੇ ਬ੍ਰਾਡਕਾਸਟ ਫੀਚਰ ਦੀ ਵਰਤੋਂ ਕਰ ਸਕਦੇ ਹੋ।
ਬ੍ਰਾਡਕਾਸਟ ਮੈਸੇਜ ਜ਼ਰੀਏ ਤੁਸੀਂ ਬ੍ਰਾਡਕਾਸਟ ਲਿਸਟ 'ਚ ਸ਼ਾਮਲ ਸਾਰੇ ਲੋਕਾਂ ਨੂੰ ਇਕੋ ਵਾਰੀ ਮੈਸੇਜ ਭੇਜ ਸਕਦੇ ਹੋ। ਇਸ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਮੈਸੇਜ ਜਿਸ ਨੂੰ ਰਿਸੀਵ ਹੋਇਆ ਹੈ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਇਹ ਮੈਸੇਜ ਕਿਸੀ ਹੋਰ ਨੂੰ ਵੀ ਭੇਜਿਆ ਗਿਆ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਕ ਬ੍ਰਾਡਕਾਸਟ ਲਿਸਟ ਬਣਾਉਣੀ ਹੋਵੇਗੀ, ਜਿਸ ਨੂੰ ਕਾਮਨ ਮੈਸੇਜ ਭੇਜਣਾ ਹੈ। ਇਹ ਫੈਮਲੀ ਮੈਂਬਰ ਗਰੁੱਪ, ਫਰੈਂਡਸ ਗਰੁੱਪ ਜਾਂ ਸਟੂਡੈਂਟਸ ਗਰੁੱਪ ਹੋ ਸਕਦਾ ਹੈ। ਤੁਸੀਂ ਇਸ ਲਿਸਟ 'ਚ ਸ਼ਾਮਲ ਸਾਰੇ ਲੋਕਾਂ ਨੂੰ ਇਕ ਸਾਥ ਮੈਸੇਜ ਭੇਜ ਸਕਦੇ ਹੋ।
ਸਸਤੇ ਹੋਏ ਜੋਲੋ ਸਮਾਰਟਫੋਨ
NEXT STORY