ਗੈਜੇਟ ਡੈਸਕ : ਤੇਜ਼ ਗਰਮੀ ਜਿਸ ਤਰ੍ਹਾਂ ਮੋਬਾਈਲ ਫੋਨ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਸੇ ਤਰ੍ਹਾਂ ਕੜਾਕੇ ਦੀ ਠੰਡ ਵੀ ਤੁਹਾਡੇ ਸਮਾਰਟਫੋਨ ਦੀ ਬੈਟਰੀ ਤੇ ਅੰਦਰੂਨੀ ਹਿੱਸਿਆਂ 'ਤੇ ਬੁਰਾ ਅਸਰ ਪਾ ਸਕਦੀ ਹੈ। ਸਰੋਤਾਂ ਅਨੁਸਾਰ ਸਰਦੀਆਂ ਵਿੱਚ ਫੋਨ ਦੀ ਵਰਤੋਂ ਕਰਨ ਦਾ ਤਰੀਕਾ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇੱਕ ਛੋਟੀ ਜਿਹੀ ਲਾਪਰਵਾਹੀ ਫੋਨ ਨੂੰ ਹਮੇਸ਼ਾ ਲਈ ਖਰਾਬ ਕਰ ਸਕਦੀ ਹੈ।
ਇਨ੍ਹਾਂ 5 ਗੱਲਾਂ ਦਾ ਰੱਖਣਾ ਚਾਹੀਦਾ ਹੈ ਖਾਸ ਧਿਆਨ:
1. ਬੈਟਰੀ ਨੂੰ ਜ਼ਿਆਦਾ ਠੰਡੀ ਨਾ ਹੋਣ ਦਿਓ
ਸਰਦੀਆਂ ਵਿੱਚ ਸਮਾਰਟਫੋਨ ਦੀ ਬੈਟਰੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਬਹੁਤ ਜ਼ਿਆਦਾ ਠੰਡ ਵਿੱਚ ਬੈਟਰੀ ਤੇਜ਼ੀ ਨਾਲ ਡਰੇਨ (ਖਤਮ) ਹੋਣ ਲੱਗਦੀ ਹੈ ਅਤੇ ਉਸ ਦੀ ਪਰਫਾਰਮੈਂਸ ਕਮਜ਼ੋਰ ਹੋ ਜਾਂਦੀ ਹੈ। ਜੇਕਰ ਫੋਨ ਜ਼ਿਆਦਾ ਦੇਰ ਠੰਡੇ ਮਾਹੌਲ ਵਿੱਚ ਰਹੇ ਤਾਂ ਬੈਟਰੀ ਫਰੀਜ਼ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਖੁੱਲ੍ਹੇ ਵਿੱਚ ਲੰਬੇ ਸਮੇਂ ਤੱਕ ਫੋਨ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
2. ਤਾਪਮਾਨ ਕਰੋ ਨਾਰਮਲ
ਜੇਕਰ ਤੁਹਾਡਾ ਫੋਨ ਬਹੁਤ ਜ਼ਿਆਦਾ ਠੰਡਾ ਹੋ ਗਿਆ ਹੈ, ਤਾਂ ਉਸ ਨੂੰ ਸਰੀਰ ਦੀ ਗਰਮੀ ਨਾਲ ਆਮ ਤਾਪਮਾਨ 'ਤੇ ਲਿਆਂਦਾ ਜਾ ਸਕਦਾ ਹੈ। ਫੋਨ ਨੂੰ ਹੱਥਾਂ ਵਿੱਚ ਫੜ ਕੇ ਰੱਖਣ ਜਾਂ ਜੈਕਟ ਅਤੇ ਜੀਨਸ ਦੀ ਜੇਬ ਵਿੱਚ ਰੱਖਣ ਨਾਲ ਹੌਲੀ-ਹੌਲੀ ਉਸ ਦਾ ਤਾਪਮਾਨ ਬੈਲੇਂਸ ਹੋ ਜਾਂਦਾ ਹੈ। ਇਸ ਨਾਲ ਫੋਨ ਨੂੰ ਤਾਪਮਾਨ ਬਦਲਣ ਦਾ ਅਚਾਨਕ ਝਟਕਾ ਨਹੀਂ ਲੱਗਦਾ।
3. ਠੰਡੇ ਫੋਨ ਨੂੰ ਤੁਰੰਤ ਚਾਰਜਿੰਗ 'ਤੇ ਨਾ ਲਗਾਓ
ਕਈ ਲੋਕ ਫੋਨ ਨੂੰ ਗਰਮ ਕਰਨ ਲਈ ਉਸ ਨੂੰ ਤੁਰੰਤ ਚਾਰਜਿੰਗ 'ਤੇ ਲਗਾ ਦਿੰਦੇ ਹਨ, ਜੋ ਕਿ ਸਭ ਤੋਂ ਵੱਡੀ ਗਲਤੀ ਹੈ। ਠੰਡੇ ਫੋਨ ਨੂੰ ਚਾਰਜ ਕਰਨ ਨਾਲ ਬੈਟਰੀ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਇਸ ਦੀ ਲਾਈਫ ਘੱਟ ਹੋ ਸਕਦੀ ਹੈ। ਇਸ ਲਈ ਪਹਿਲਾਂ ਫੋਨ ਨੂੰ ਰੂਮ ਟੈਂਪਰੇਚਰ (ਕਮਰੇ ਦੇ ਤਾਪਮਾਨ) 'ਤੇ ਆਉਣ ਦਿਓ, ਫਿਰ ਹੀ ਚਾਰਜ ਕਰੋ।
4. ਕਾਰ ਵਿੱਚ ਫੋਨ ਛੱਡਣਾ ਪੈ ਸਕਦਾ ਹੈ ਭਾਰੀ
ਸਰਦੀਆਂ ਵਿੱਚ ਗੱਡੀ ਦੇ ਅੰਦਰ ਦਾ ਤਾਪਮਾਨ ਵੀ ਬਾਹਰ ਜਿੰਨਾ ਹੀ ਠੰਡਾ ਹੋ ਸਕਦਾ ਹੈ। ਅਜਿਹੇ ਵਿੱਚ ਕਾਰ ਅੰਦਰ ਫੋਨ ਛੱਡਣ ਨਾਲ ਉਸ ਦੇ ਫਰੀਜ਼ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਬੈਟਰੀ ਅਤੇ ਸਕ੍ਰੀਨ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ।
5. ਅਚਾਨਕ ਠੰਡ ਤੋਂ ਗਰਮ ਮਾਹੌਲ ਵਿੱਚ ਨਾ ਲੈ ਕੇ ਜਾਓ
ਜੇਕਰ ਫੋਨ ਬਹੁਤ ਠੰਡਾ ਹੈ, ਤਾਂ ਉਸ ਨੂੰ ਤੁਰੰਤ ਹੀਟਰ ਦੇ ਕੋਲ ਜਾਂ ਬਹੁਤ ਗਰਮ ਕਮਰੇ ਵਿੱਚ ਨਾ ਰੱਖੋ। ਇਸ ਨਾਲ ਫੋਨ ਦੇ ਅੰਦਰ ਕੰਡੈਂਸੇਸ਼ਨ (ਨਮੀ) ਜਮ੍ਹ ਸਕਦੀ ਹੈ, ਜੋ ਸਰਕਟ, ਸਪੀਕਰ ਤੇ ਕੈਮਰਾ ਲੈਂਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕਈ ਵਾਰ ਕੈਮਰੇ 'ਤੇ ਭਾਪ ਜਮ੍ਹ ਜਾਂਦੀ ਹੈ, ਜਿਸ ਨੂੰ ਠੀਕ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਕ ਰੀਚਾਰਜ 'ਤੇ ਚੱਲਣਗੇ 3 ਸਿਮ ! ਮਿਲਣਗੇ ਕਈ ਵੱਡੇ ਫਾਇਦੇ, ਏਅਰਟੈੱਲ ਨੇ ਲਾਂਚ ਕੀਤਾ ਧਮਾਕੇਦਾਰ ਫੈਮਿਲੀ ਪਲਾਨ
NEXT STORY