ਨਵੀਂ ਦਿੱਲੀ- ਮੋਬਾਈਲ ਫੋਨ ਬਾਣਉਣ ਵਾਲੀ ਮੁੱਖ ਕੰਪਨੀ ਲਾਵਾ ਇੰਟਰਨੈਸ਼ਨਲ ਨੇ ਜੋਲੋ ਬ੍ਰਾਂਡ ਤਹਿਤ ਪੇਸ਼ ਕੀਤੇ ਗਏ ਪੰਜ ਸਮਾਰਟਫੋਨਾਂ ਦੀਆਂ ਕੀਮਤਾਂ 1 ਹਜ਼ਾਰ ਤਕ ਘੱਟ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਜਾਰੀ ਬਿਆਨ 'ਚ ਦੱਸਿਆ ਹੈ ਕਿ ਸਮਾਰਟਫੋਨ ਕਿਊ 1010 ਆਈ ਦੀ ਕੀਮਤ 10999 ਰੁਪਏ ਤੋਂ ਘਟਾ ਕੇ 9999 ਰੁਪਏ ਕਰ ਦਿੱਤੀ ਗਈ ਹੈ।
ਨਾਲ ਹੀ ਜੋਲੋ ਪਲਸ ਐਚ.ਡੀ. ਦੀ ਕੀਮਤ 9499 ਰੁਪਏ ਸੀ ਜਿਸ ਨੂੰ ਘੱਟ ਕਰਕੇ 8499 ਰੁਪਏ ਕਰ ਦਿੱਤਾ ਗਿਆ ਹੈ। ਉਥੇ ਕੰਪਨੀ ਦੇ ਕਿਊ 700 ਪਲਸ ਦੀ ਕੀਮਤ 7799 ਰੁਪਏ ਸੀ ਜਿਸ ਨੂੰ ਘੱਟ ਕਰਕੇ 7199 ਰੁਪਏ, ਕਿਊ 500 ਐਸ ਮਾਡਲ ਦੀ ਕੀਮਤ 5999 ਰੁਪਏ ਤੋਂ ਘੱਟ ਕਰਕੇ 5400 ਰੁਪਏ ਕੀਤਾ ਗਿਆ ਹੈ। ਜੋਲੋ ਏ 500 ਐਸ ਲਾਈਟ ਦੀ ਕੀਮਤ ਵੀ ਕੰਪਨੀ ਨੇ 4999 ਰੁਪਏ ਤੋਂ ਘੱਟ ਕਰਕੇ 4499 ਰੁਪਏ ਕਰ ਦਿੱਤੀ ਹੈ।
ਐੱਮ.ਆਰ.ਐੱਫ. ਦਾ ਸ਼ੁੱਧ ਲਾਭ 72 ਫੀਸਦੀ ਵੱਧ ਕੇ 317 ਕਰੋੜ ਰੁਪਏ
NEXT STORY