ਨਵੀਂ ਦਿੱਲੀ- ਮੋਬਾਈਲ ਫੋਨ ਬਣਾਉਣ ਵਾਲੀ ਦੇਸ਼ ਦੀ ਮੁੱਖ ਕੰਪਨੀ ਮਾਈਕਰੋਮੈਕਸ ਇੰਫਾਮੈਟਰਿਕਸ ਲਿਮਟਿਡ ਨੇ ਇੰਟੇਲ ਪ੍ਰੋਸੈਸਰ ਆਧਾਰਿਤ ਟੈਬਲੇਟ ਕੈਨਵਸ ਟੈਬ ਪੀ 666 ਪੇਸ਼ ਕਰਨ ਦਾ ਅੱਜ ਐਲਾਨ ਕੀਤਾ ਹੈ। ਕੰਪਨੀ ਨੇ ਇਥੇ ਜਾਰੀ ਬਿਆਨ 'ਚ ਦੱਸਿਆ ਕਿ 8 ਇੰਚ ਸਕਰੀਨ ਵਾਲਾ ਇਹ ਟੈਬਲੇਟ 29 ਨਵੰਬਰ ਤੋਂ ਬਾਜ਼ਾਰ 'ਚ ਉਪਲੱਬਧ ਹੋਵੇਗਾ।
ਇਸ ਦੀ ਕੀਮਤ 10999 ਰੁਪਏ ਹੈ ਅਤੇ ਇਸ 'ਚ ਇੰਟੇਲ ਐਟਾਮ 1.2 ਗੀਗਾਹਾਰਟਜ਼ ਪ੍ਰੋਸੈਸਰ ਹੈ। ਐਂਡਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ ਆਧਾਰਿਤ ਇਸ ਟੈਬਲੇਟ 'ਚ 1 ਜੀ.ਬੀ. ਰੈਮ ਅਤੇ 8 ਜੀ.ਬੀ. ਇੰਟਰਨਲ ਸਟੋਰੇਜ ਹੈ। ਇਸ ਦੀ ਬੈਟਰੀ 4400 ਐਮ.ਏ.ਐਚ. ਹੈ। ਕੰਪਨੀ ਨੇ ਕਿਹਾ ਕਿ ਇਸ ਦੇ ਲਈ ਇੰਟੇਲ ਦੇ ਨਾਲ ਰਣਨੀਤੀਕ ਕਰਾਰ ਕੀਤਾ ਗਿਆ ਹੈ। ਇਸ ਤਹਿਤ ਕਈ ਹੋਰ ਉਤਪਾਦ ਪੇਸ਼ ਕਰਨ ਦੀ ਯੋਜਨਾ ਬਣਾਈ ਗਈ ਹੈ। ਕੰਪਨੀ ਨੇ ਕਿਹਾ ਕਿ ਇੰਟੇਲ ਪ੍ਰੋਸੈਸਰ ਵਾਲਾ ਕੈਨਵਸ ਟੈਬ ਪੀ 666 ਪਹਿਲਾ ਟੈਬਲੇਟ ਹੈ ਜਿਸ ਦੀ ਅਸੈਂਬਲਿੰਗ ਭਾਰਤ 'ਚ ਕੀਤੀ ਗਈ ਹੈ।
ਇਕ ਹੀ ਵਾਰ 'ਚ ਇਸ ਤਰ੍ਹਾਂ ਭੇਜੋ ਸਾਰੇ ਫਰੈਂਡਸ ਨੂੰ ਵਟਸਐਪ ਮੈਸੇਜ
NEXT STORY