ਚੌਕੀਮਾਨ (ਬਾਘਾ)- ਆਏ ਦਿਨ ਤਿੜਕ ਰਹੇ ਪਰਿਵਾਰਕ ਰਿਸਤਿਆਂ ਦੀ ਅੱਜ ਇੱਕ ਮਾਸੂਮ ਨੂੰ ਆਪਣੀ ਬਲੀ ਦੇ ਕਿ ਕੀਮਤ ਚੁਕਾਉਣੀ ਪਈ। ਇਸ ਦਰਦਨਾਕ ਟਰੇਨ ਹਾਦਸੇ 'ਚ ਮਾਂ ਗੰਭੀਰ ਰੂਪ 'ਚ ਜਖਮੀ ਹੋ ਗਈ। ਹੋਇਆ ਇੰੰਝ ਘਰੇਲੂ ਕਲੇਸ਼ ਤੋਂ ਦੁਖੀ ਇੱਕ ਔਰਤ ਨੇ ਸ਼ਾਮੀ ਚੌਕੀਮਾਨ ਫਾਟਕਾ ਨਜ਼ਦੀਕ ਬੱਚੀ ਸਮੇਤ ਟਰੇਨ ਅੱਗੇ ਛਾਲ ਮਾਰ ਦਿੱਤੀ । ਮੌਕੇ ਤੋਂ ਇਕੱਠੀ ਜਾਣਕਾਰੀ ਅਨੁਸਾਰ ਲੁਧਿਆਣਾ ਸ਼ਹਿਰ ਦੇ ਨਾਲ ਵਸੇ ਪਿੰਡ ਡਾਬਾ ਦੀ ਹਰਦੀਪ ਕੌਰ ਜਿਸ ਦਾ ਕੁਝ ਸਮਾਂ ਪਹਿਲਾਂ ਜ਼ਿਲਾ ਲੁਧਿਆਣਾ ਦੇ ਪਿੰਡ ਢੱਟ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸਦੇ ਘਰ ਇੱਕ ਬੱਚੀ ਸਹਿਜਦੀਪ ਕੌਰ ਨੇ ਜਨਮ ਲਿਆ। ਪਿਛਲੇ ਕੁਝ ਸਮੇਂ ਤੋਂ ਉਸਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕਿ ਲੜਾਈ ਝਗੜਾ ਚੱਲ ਰਿਹਾ ਸੀ, ਅੱਜ ਇਹ ਘਰੇਲੂ ਕਲੇਸ਼ ਨੇ ਅਜਿਹਾ ਵਿਕਰਾਲ ਰੂਪ ਧਾਰਿਆ ਕਿ ਗੁੱਸੇ ਚ ਆਈ ਹਰਦੀਪ ਕੌਰ ਨੇ ਆਪਣੀ ਸੈਕਰਡ ਹਾਰਟ ਸਕੂਲ (ਨੇੜੇ ਜਗਰਾਉਂ) ਪੜ੍ਹਦੀ ਬੇਟੀ ਸਹਿਜਦੀਪ ਕੌਰ ਨੂੰ ਛੁੱਟੀ ਦਿਵਾ ਕਿ ਆਪਣੇ ਨਾਲ ਲੈ ਆਈ ਤੇ ਆਉਂਦੇ ਹੋਏ ਆਪਣੇ ਭਰਾ ਨੂੰ ਫੋਨ ਕਰ ਦਿੱਤਾ ਕਿ ਉਹ ਗੱਡੀ ਅੱਗੇ ਆ ਕਿ ਮਰਨ ਲੱਗੀ ਹੈ, ਉਸਦੀ ਕਾਰ ਉਹ ਚੋਕੀਮਾਨ ਫਾਟਕਾਂ ਕੋਲੋ ਲੈ ਜਾਣ। ਉਪਰੰਤ ਉਸ ਨੇ ਫੋਨ ਕੱਟ ਕਿ ਬੱਚੀ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ ਰੇਲ ਗੱਡੀ ਦੀ ਜ਼ਬਰਦਸਤ ਫੇਟ ਨਾਲ ਬੱਚੀ ਸਹਿਜਦੀਪ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਹਰਦੀਪ ਕੌਰ ਗੰਭੀਰ ਰੂਪ ਵਿੱਚ ਜਖਮੀ ਹੋ ਗਈ । ਜਿਸ ਨੂੰ ਜ਼ਖਮੀ ਹਾਲਤ ਵਿੱਚ ਭਾਈ ਗੁਰਦਾਸ ਸੇਵਾ ਸੁਸਾਇਟੀ ਚੌਕੀਮਾਨ ਦੀ ਐਂਬੂਲੈਂਸ ਨੇ ਤੁਰੰਤ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਪਹੁੰਚਾ ਕੇ ਦਾਖਲ ਕਰਵਾ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਰੇਲਵੇ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕਿ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਨਾਮ ਹੈ ਜਲੰਧਰ ਪੁਲਸ, ਪਰ ਇਸ ਦੇ ਕੰਮ ਲੱਗਦੈ ਠੁਸ !
NEXT STORY