ਜਲੰਧਰ (ਵਰਿਆਣਾ)- ਇਕ ਪਾਸੇ ਜਿੱਥੇ ਮਹਾਨਗਰ ਵਿਚ ਵੱਖ-ਵੱਖ ਇਲਾਕਿਆਂ ਮੁਖ ਮਾਰਗਾਂ, ਚੋਕਾਂ ਆਦਿ ਵਿਚ ਪੁਲਸ ਦੇ ਨਾਕੇ ਵਾਹਨ ਚਾਲਕਾਂ ਦੇ ਚਲਾਨ ਕੱਟਣ ਵਿਚ ਲਗੇ ਦਿਖਾਈ ਦੇ ਰਹੇ ਹਨ। ਉਥੇ ਦੂਜੇ ਪਾਸੇ ਸ਼ਾਇਦ ਹੀ ਮਹਾਨਗਰ ਦਾ ਕੋਈ ਇਲਾਕਾ ਅਜਿਹਾ ਬਚਿਆ ਹੋਵੇਗਾ ਜਿਥੇ ਕਿਸੇ ਨਾ ਕਿਸੇ ਦਿਨ ਲੁੱਟ-ਖੋਹ ਅਤੇ ਚੋਰੀ ਦੀ ਵਾਰਦਾਤ ਨਾ ਵਾਪਰੀ ਹੋਵੇ।
ਆਏ ਦਿਨ ਵਾਪਰ ਰਹੀਆਂ ਘਟਨਾਵਾਂ ਕਾਰਨ ਜਿਥੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਲੋਕ ਬੇਹੱਦ ਪਰੇਸ਼ਾਨ ਅਤੇ ਡਰੇ ਹੋਏ ਦਿਖਾਈ ਦੇ ਰਹੇ ਹਨ ਉਥੇ ਉਹ ਪੁਲਸ ਪ੍ਰਸ਼ਾਸਨ ਦੇ ਹੁੰਦਿਆਂ ਹੋਇਆਂ ਮਹਾਨਗਰ ਨੂੰ ਚੋਰਾਂ ਲੁਟੇਰਿਆਂ ਹਵਾਲੇ ਹੁੰਦਾ ਮਹਿਸੂਸ ਕਰ ਰਹੇ ਹਨ। ਆਏ ਦਿਨ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਸਬੰਧ ਵਿਚ ਜਦੋਂ ਵੱਖ ਵੱਖ ਇਲਾਕਿਆਂ ਦੇ ਲੋਕਾਂ ਦੀ ਪੁਲਸ ਵਲੋਂ ਸੁਰੱਖਿਆ ਦੇਣ ਦੇ ਦਾਅਵਿਆਂ ਪ੍ਰਤੀ ਰਾਏ ਲਈ ਤਾਂ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਭਰਾਵਾ ਇਥੇ ਤਾਂ ਨਾਮ ਹੈ ਜਲੰਧਰ ਪੁਲਸ,ਪਰ ਆਏ ਦਿਨ ਸਰੇਆਮ ਵਾਪਰ ਰਹੀਆਂ ਉਕਤ ਘਟਨਾਵਾਂ ਨੂੰ ਤਾਂ ਦੇਖ ਕੇ ਇਸ ਤਰਾਂ ਲਗ ਰਿਹਾ ਜਿਵੇਂ ਇਸ ਦੇ ਕੰਮ ਠੁਸ ਹੀ ਹੋਣ।ਉਨ੍ਹਾ ਦਾ ਕਹਿਣਾ ਸੀ ਕਿ ਬੇਸ਼ਕ ਪੁਲਸ ਪ੍ਰਸ਼ਾਸਨ ਸਾਡੀ ਜਾਨ ਮਾਲ ਦੀ ਸੁਰੱਖਿਆ ਕਰਨ ਦੇ ਜਿੰਨੇ ਮਰਜੀ ਦਾਅਵੇ ਕਰੀ ਜਾਵੇ ਪਰ ਹਕੀਕਤ ਇਹ ਹੈ ਕਿ ਅਜ ਅਸ਼ੀਂ ਨਾ ਤਾਂ ਘਰ ਵਿਚ ਸੁਰੱਖਿਅਤ ਹਾਂ ਅਤੇ ਨਾ ਹੀ ਬਾਹਰ। ਲੁਟੇਰੇ ਸਰੇਆਮ ਸਾਨੂੰ ਲੁਟ ਅਤੇ ਕੁਟ ਰਹੇ ਹਨ,ਚੋਰ ਰਾਤ ਦੇ ਹਨੇਰਿਆਂ ਵਿਚ ਆਪਣੀਆਂ ਵਾਰਦਾਤਾਂ ਨੂੰ ਬਿਨਾ ਕਿਸੇ ਡਰ ਦੇ ਅੰਜਾਮ ਦੇ ਕੇ ਸਾਡੀ ਮਿਹਨਤ ਦੀ ਕਮਾਈ ਚੋਰੀ ਕਰਕੇ ਲਈ ਜਾ ਰਹੇ ਹਨ। ਪੁਲਸ ਸਿਵਾਏ ਮਾਮਲੇ ਦਰਜ ਕਰਨ ਦੇ ਹੋਰ ਕੁਝ ਵੀ ਕਰਦੀ ਦਿਖਾਈ ਨਹੀਂ ਦੇ ਰਹੀ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਆਏ ਦਿਨ ਦਾਅਵੇ ਕਰ ਰਹੀ ਹੈ ਕਿ ਅਸੀਂ ਚੋਰਾਂ ਅਤੇ ਲੁਟੇਰਿਆਂ ਦੇ ਗੈਂਗ ਫੜ ਲਏ ਹਨ, ਸਖਤੀ ਕੀਤੀ ਜਾ ਰਹੀ ਹੈ, ਵਾਰਦਾਤਾਂ ਤੇ ਠਲ ਪਾਈ ਜਾਵੇਗੀ ਪਰ ਅਸਲ ਵਿਚ ਇਸ ਸਭ ਦੇ ਬਾਵਜੂਦ ਉਕਤ ਵਾਰਦਾਤਾਂ ਵਿਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਲੋਕ ਪੁਲਸ ਦੇ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਥਾਂ-ਥਾਂ ਤੇ ਨਾਕੇ ਲਗਾ ਕੇ ਵਾਹਨ ਚਾਲਕਾਂ ਦੇ ਚਲਾਨ ਕੱਟਣ ਤਕ ਹੀ ਸੀਮਤ ਹੁੰਦੀ ਦਿਖਾਈ ਦੇ ਰਹੀ ਹੀ ਜਦਕਿ ਲੋਕਾਂ ਚੋਰਾਂ ਲੁਟੇਰਿਆਂ ਕੋਲੋਂ ਹਰ ਰੋਜ ਲੁੱਟ ਅਤੇ ਕੁੱਟ ਹੋ ਰਹੇ ਹਨ, ਇਸ ਪਾਸੇ ਇਹ ਕਿਉਂ ਧਿਆਨ ਨਹੀਂ ਦੇ ਰਹੀ। ਲੋਕਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਸਾਡੀ ਜਾਨ-ਮਾਲ ਦੀ ਸੁਰੱਖਿਆ ਪ੍ਰਤੀ ਗੰਭੀਰ ਹੋਵੇ ਅਤੇ ਸਮਾਜ ਦੇ ਇਨ੍ਹਾਂ ਦੁਸ਼ਮਣਾ ਤੇ ਸਖਤੀ ਵਰਤੇ ਤਾਂ ਜੋ ਅਸੀਂ ਪੁਲਸ ਤੇ ਮਾਣ ਕਰ ਸਕੀਏ।
ਅੰਗਰੇਜ਼ੀ ਅਖਬਾਰਾਂ ਨੇ ਪੰਜਾਬ ਦੀ ਸਿਆਸਤ 'ਚ ਕੀਤਾ ਧਮਾਕਾ, ਮਜੀਠੀਆ ਨੂੰ ਤਲਬ ਕਰੇਗਾ ਈ. ਡੀ. (ਵੀਡੀਓ)
NEXT STORY