ਦਿੱਲੀ-ਦਿੱਲੀ ਇਕ ਵਾਰ ਫਿਰ ਤੋਂ ਚੋਣਾਂ ਦੀ ਤਿਆਰੀ 'ਚ ਲੱਗਿਆ ਹੋਇਆ ਹੈ। ਇਸ ਚੋਣਾਂ 'ਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੋਹਾਂ ਦੀ ਇੱਜ਼ਤ 'ਤੇ ਬਣੀ ਹੋਈ ਹੈ। ਦੋਹਾਂ ਪਾਰਟੀਆਂ ਨੂੰ ਉਮੀਦ ਹੈ ਕਿ ਉਹ ਇਸ ਵਾਰ ਦਿੱਲੀ ਨੂੰ ਮਜ਼ਬੂਤ ਅਤੇ ਸਥਿਰ ਸਰਕਾਰ ਦੇ ਸਕਣਗੇ ਪਰ ਦੋਵੇਂ ਹੀ ਪਾਰਟੀਆਂ ਇੱਕਠੇ ਸਰਕਾਰ ਤਾਂ ਨਹੀਂ ਬਣਾ ਸਕਦੀਆਂ ਅਜਿਹੇ 'ਚ ਸਵਾਲ ਉੱਠਦਾ ਹੈ ਕਿ ਆਖਿਰ ਦਿੱਲੀ ਕਿਸ ਦੇ ਹੱਥ 'ਚ ਹੋਵੇਗੀ। ਜੇਕਰ ਸਿਤਾਰਿਆਂ ਦੀ ਗਤੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜੋਤਿਸ਼ੀ ਸਚਿਨ ਮਲਹੋਤਰਾ ਦੱਸਦੇ ਹਨ ਕਿ ਮੇਦਨੀ ਜੋਤਿਸ਼ੀ ਦੀ ਗਣਨਾ ਅਨੁਸਾਰ ਮਾਰਚ 2015 ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਸਿਤਾਰੇ ਫਿਰ ਬੁੰਲਦ ਹੋਣ ਵਾਲੇ ਹਨ ਅਤੇ ਉਨ੍ਹਾਂ ਦੀ ਮੁੜ ਤੋਂ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ।
ਮੌਜੂਦਾ ਸਮੇਂ 'ਚ ਗੁਰੂ, ਬੁੱਧ ਤੇ ਸ਼ਨੀ ਦੀ ਦਸ਼ਾ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਦੀ ਚਿੰਤਾ ਦੱਸ ਰਹੀ ਹੈ। ਅਜਿਹੇ 'ਚ ਕੇਜਰੀਵਾਲ ਨੂੰ ਆਪਣੀ ਸੁਰੱਖਿÎਆ ਦਾ ਧਿਆਨ ਰੱਖਣਾ ਹੋਵੇਗਾ ਪਰ ਮਾਰਚ 2015 ਤੋਂ ਸ਼ੁਰੂ ਹੋਣ ਵਾਲੀ ਗੁਰੂ 'ਚ ਬੁੱਧ ਦੀ ਦਸ਼ਾ ਉਨ੍ਹਾਂ ਦੇ ਦਿੱਲੀ ਦਾ ਮੁੱਖ ਮੰਤਰੀ ਅਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਪੱਖ ਦਾ ਮਜ਼ਬੂਤ ਨੇਤਾ ਬਣਾ ਦੇਵੇਗੀ। ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੇ ਸਿਤਾਰੇ ਉਨ੍ਹਾਂ ਦੇ ਰਾਜਨੀਤਿਕ ਵਾਪਸੀ ਦਾ ਚੰਗਾ ਸੰਕੇਤ ਦੇ ਰਹੇ ਹਨ।
ਆਮ ਆਦਮੀ ਪਾਰਟੀ ਦੀ ਕੁੰਡਲੀ 'ਚ ਵੀ ਮਹਾਦਸ਼ਾਨਾਥ ਸ਼ੁੱਕਰ ਪੰਜਵੇਂ ਅਤੇ ਸੱਤਵੇਂ ਭਾਵ ਦੇ ਸਵਾਮੀ ਹਨ ਅਤੇ ਉੱਚ ਦੇ ਸ਼ਨੀ ਨਾਲ ਦੱਸਵੇਂ ਹਿੱਸੇ 'ਚ ਹੀ ਸਥਿਤ ਹਨ, ਜੋ ਇਕ ਵਾਰ ਫਿਰ ਤੋਂ ਇਨ੍ਹਾਂ ਦੀ ਜਿੱਤ ਵੱਲ ਇਸ਼ਾਰਾ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਕੁੰਡਲੀ 'ਚ ਚੰਦਰਮਾ ਮੇਸ਼ ਰਾਸ਼ੀ ਦੀ ਹੈ। ਅਪ੍ਰੈਲ 2014 'ਚ ਮੇਸ਼ ਰਾਸ਼ੀ 'ਚ ਪੈਣ ਵਾਲੇ ਸੂਰਜ ਗ੍ਰਹਿ ਨੇ ਇਸ ਪਾਰਟੀ ਨੂੰ ਇਕ ਵੱਡਾ ਝਟਕਾ ਦਿੱਤਾ ਜਦੋਂ ਇਸ ਪਾਰਟੀ ਦੇ 434 ਲੋਕ ਸਭਾ ਉਮੀਦਵਾਰੀ 'ਚੋਂ 414 ਦੀ ਜ਼ਮਾਨਤ ਜ਼ਬਤ ਹੋ ਗਈ ਅਤੇ ਸਿਰਫ 4 ਲੋਕ ਸਭਾ ਸੀਟਾਂ 'ਤੇ ਹੀ ਜਿੱਤ ਨਸੀਬ ਹੋ ਸਕੀ। ਉਸ ਸਮੇਂ ਆਮ ਆਦਮੀ ਪਾਰਟੀ ਦੀ ਕੁੰਡਲੀ 'ਚ ਸ਼ੁੱਕਰ 'ਚ ਸੂਰਜ ਦੀ ਅੰਤਰਦਸ਼ਾ ਚੱਲ ਰਹੀ ਸੀ। ਸੂਰਜ ਅਸ਼ਟਮੇਸ਼ ਹੈ ਅਤੇ ਰਾਹੂ-ਕੇਤੁ ਦੇ ਪੱਖੋਂ ਬੁਰੀ ਸਥਿਤੀ 'ਚ ਸੀ।
'ਅਪਮਾਨਜਨਕ ਵਤੀਰਾ' ਵੀ ਮੰਨਿਆ ਜਾਵੇਗਾ ਯੌਨ ਸ਼ੋਸ਼ਣ ਦੇ ਬਰਾਬਰ : ਜਿਤੇਂਦਰ ਸਿੰਘ
NEXT STORY