ਲਾਹੌਰ-26/11 ਅੱਤਵਾਦੀ ਹਮਲੇ ਦਾ ਮੋਸਟ ਵਾਂਟੇਡ ਅਤੇ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਅਗਲੇ ਹਫਤੇ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ 'ਚ ਇਕ ਰੈਲੀ ਕਰੇਗਾ। ਹਾਫਿਜ਼ ਨੂੰ ਪਾਕਿਸਤਾਨੀ ਸਰਕਾਰ ਵਲੋਂ ਰੈਲੀ ਕਰਨ ਦੀ ਆਗਿਆ ਮਿਲ ਗਈ ਹੈ। ਹਾਫਿਜ਼ ਸਈਦ ਨੇ ਇਸ ਰੈਲੀ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਵੀ ਮੰਚ ਸਾਂਝਾ ਕਰਨ ਦਾ ਸੱਦਾ ਦਿੱਤਾ ਹੈ।
ਹਾਫਿਜ਼ ਸਈਦ ਭਾਰਤ ਖਿਲਾਫ ਹਮੇਸ਼ਾ ਸਾਜਿਸ਼ ਕਰਦਾ ਰਹਿੰਦਾ ਹੈ। ਜਦੋਂ ਵੀ ਹਾਫਿਜ਼ ਪਾਕਿਸਤਾਨ 'ਚ ਕੋਈ ਰੈਲੀ ਕਰਦਾ ਹੈ ਤਾਂ ਭਾਰਤ ਖਿਲਾਫ ਜ਼ਹਰ ਹੀ ਉਗਲਦਾ ਹੈ। ਹਾਲ ਹੀ 'ਚ ਭਾਰਤੀ ਖੁਫੀਆ ਏਜੰਸੀਆਂ ਨੂੰ ਹਾਫਿਜ਼ ਸਈਦ ਦੀਆਂ ਭਾਰਤ 'ਚ ਚੱਲ ਰਹੀਆਂ ਚੋਣਾਂ 'ਚ ਹੇਰਾਫੇਰੀ ਕਰਨ ਦੀ ਸਾਜਿਸ਼ ਦਾ ਪਤਾ ਚੱਲਿਆ ਹੈ। ਸੂਤਰਾਂ ਅਨੁਸਾਰ ਭਾਰਤੀ ਖੁਫੀਆ ਏਜੰਸੀਆਂ ਨੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਕਾਲ ਇੰਟਰਸੇਪਟ ਕੀਤੀ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਕੁਝ ਕਾਲਾਂ ਤਾਂ ਸਾਈਦ ਦੀਆਂ ਹਨ। ਸਈਦ ਨੂੰ ਭਾਰਤ 'ਚ ਅਸ਼ਾਂਤੀ ਫੈਲਾਉਣ ਅਤੇ ਚੋਣਾਂ 'ਚ ਹੇਰਾਫੇਰੀ ਦੀ ਗੱਲ ਕਰਨਾ ਸੁਣਾਈ ਦੇ ਰਿਹਾ ਹੈ। ਸੂਤਰਾਂ ਅਨੁਸਾਰ ਮਿਲਟਰੀ ਇੰਟੈਲੀਜੈਂਸ ਅਤੇ ਆਈ.ਬੀ. ਨੇ ਇਕ ਹਫਤੇ 'ਚ 366 ਕਾਲਾਂ ਰਿਕਾਰਡ ਕੀਤੀਆਂ ਹਨ।
ਅੱਜ ਅਮਰੀਕਾ-ਰੂਸ ਸਮੇਤ 43 ਦੇਸ਼ਾਂ ਨੂੰ ਈ-ਵੀਜ਼ਾ ਦੇਣ ਦੀ ਸ਼ੁਰੂਆਤ ਕਰੇਗਾ ਭਾਰਤ
NEXT STORY