ਨਵੀਂ ਦਿੱਲੀ-ਅਮਰੀਕਾ-ਰੂਸ ਸਮੇਤ 43 ਦੇਸ਼ਾਂ ਨੂੰ ਵੀਰਵਾਰ ਨੂੰ ਈ-ਵੀਜ਼ਾ ਦੀ ਸਹੂਲਤ ਮਿਲ ਸਕੇਗੀ। ਟੂਰਿਜ਼ਮ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਟੂਰਿਸਟ ਮੰਤਰੀ ਮਹੇਸ਼ ਸ਼ਰਮਾ 43 ਦੇਸ਼ਾਂ ਦੇ ਨਾਗਰਿਕਾਂ ਲਈ ਇਸ ਸਹੂਲਤ ਦੀ ਸ਼ੁਰੂਆਤ ਕਰਨਗੇ। ਸੂਤਰਾਂ ਅਨੁਸਾਰ ਈ-ਵੀਜ਼ਾ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਸ ਸਹੂਲਤ ਅਧੀਨ ਕੁਝ ਦੇਸ਼ਾਂ ਦੇ ਟੂਰਿਸਟ ਜੇਕਰ ਭਾਰਤ ਘੁੰਮਣ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਭਾਰਤੀ ਦੂਤਘਰ ਜਾਂ ਉੱਚ ਕਮਿਸ਼ਨ 'ਚ ਆ ਕੇ ਵੀਜ਼ੇ ਲਈ ਅਰਜ਼ੀ ਨਹੀਂ ਦੇਣੀ ਪਵੇਗੀ। ਉਨ੍ਹਾਂ ਨੂੰ ਸਿਰਫ ਆਨਲਾਈਨ ਟੂਰਿਸਟ ਵੀਜ਼ੇ ਲਈ ਹੀ ਅਰਜ਼ੀ ਦੇਣੀ ਪਵੇਗੀ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਕਦਮਾਂ ਦੇ ਪੂਰਾ ਹੋਣ ਤੋਂ ਬਾਅਦ ਬਿਨੈਕਾਰ ਨੂੰ 72 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਵੀਜ਼ੇ ਦੀ ਮਨਜ਼ੂਰੀ ਮਿਲ ਜਾਵੇਗੀ ਅਤੇ ਇਸ ਆਧਾਰ 'ਤੇ ਉਨ੍ਹਾਂ ਨੂੰ ਸਾਰੀਆਂ ਥਾਵਾਂ 'ਤੇ ਭਾਰਤ 'ਚ ਕਲੀਅਰੇਂਸ ਵੀ ਮਿਲ ਜਾਵੇਗੀ। ਅਸਲ 'ਚ ਭਾਰਤ ਆਉਣ 'ਤੇ ਈ-ਵੀਜ਼ਾ ਵਾਲੇ ਟੂਰਿਸਟ ਨੂੰ ਏਅਰਪੋਰਟ 'ਤੇ ਆਪਣੇ ਪਾਸਪੋਰਟ ਅਤੇ ਬਾਓਮੈਟ੍ਰਿਕ ਪਛਾਣ ਸਾਬਤ ਹੋਣ ਤੋਂ ਬਾਅਦ ਉਸ 'ਤੇ ਵੀਜ਼ਾ ਲਾ ਦਿੱਤਾ ਜਾਵੇਗਾ ਅਤੇ ਨਾਲ ਹੀ ਉਹ ਵੀਜ਼ਾ 30 ਦਿਨ ਲਈ ਉੱਚਿਤ ਹੋਵੇਗਾ।
ਭੀਖ ਮੰਗ ਕੇ ਪੜ੍ਹਾਈ ਕਰਨ ਲਈ ਮਜ਼ਬੂਰ ਹਨ ਇਹ ਬੱਚੇ
NEXT STORY