ਜੇਨੇਵਾ-ਵਿਸ਼ਵ 'ਚ ਖਤਰਨਾਕ ਬੀਮਾਰੀ ਇਬੋਲਾ ਨਾਲ ਹੁਣ ਤੱਕ 5689 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਰਿਪੋਰਟ ਅਨੁਸਾਰ 23 ਨਵੰਬਰ ਤੱਕ ਅੱਠ ਦੇਸ਼ਾਂ 'ਚ ਇਬੋਲਾ ਨਾਲ ਗ੍ਰਸਤ 15935 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 5689 ਲੋਕ ਇਸ ਬੀਮਾਰੀ ਨਾਲ ਮੌਤ ਦੇ ਸ਼ਿਕਾਰ ਹੋ ਚੁੱਕੇ ਹਨ। ਇਬੋਲਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੱਛਮੀ ਅਫਰੀਕੀ ਦੇਸ਼ ਗੁਏਨਾ, ਸਿਏਰਾ ਲਿਓਨ ਅਤੇ ਲਾਇਬੇਰੀਆ 'ਚ ਪਿਛਲੇ ਹਫਤੇ ਇਸ ਬੀਮਾਰੀ ਨਾਲ 600 ਲੋਕਾਂ ਦੇ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤਰ੍ਹਾਂ ਖੇਤਰਵਾਰ ਪੀੜਤਾਂ ਦੇ ਅੰਕੜੇ ਸਾਹਮਣੇ ਆ ਰਹੇ ਹਨ ਉਸ ਨਾਲ ਸਿਏਰਾ ਲਿਓਨ 'ਚ 6599 ਇਬੋਲਾ ਪੀੜਤਾਂ ਦੀ ਗਿਣਤੀ ਲਾਇਬੇਰੀਆ ਦੇ 7168 ਪੀੜਤਾਂ ਦੀ ਤੁਲਨਾ 'ਚ ਵਧ ਕੇ ਜ਼ਿਆਦਾ ਹੋ ਸਕਦੀ ਹੈ। ਸਥਿਤੀ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦੇ ਹੋਏ ਸਿਏਰਾ ਲਿਓਨ ਨੇ ਅਮਰੀਕਾ ਤੋਂ ਸਹਾਇਤਾ ਦੀ ਗੁਹਾਰ ਲਗਾਈ ਹੈ।
ਹਰ ਕੋਈ ਰਹਿ ਗਿਆ ਹੱਕਾ-ਬੱਕਾ, ਜਦੋਂ ਮੁਸਾਫਰਾਂ ਨੇ ਲਾਇਆ ਜਹਾਜ਼ ਨੂੰ ਧੱਕਾ (ਵੀਡੀਓ)
NEXT STORY