ਇਗਾਰਕਾ— ਸਾਈਬੇਰੀਆ ਦੇ ਹਵਾਈ ਅੱਡੇ 'ਤੇ ਉਸ ਸਮੇਂ ਹਰ ਕੋਈ ਹੱਕਾ-ਬੱਕਾ ਰਹਿ ਗਿਆ ਜਦੋਂ ਜਹਾਜ਼ ਦੇ ਮੁਸਾਫਰਾਂ ਨੇ ਬਾਹਰ ਨਿਕਲ ਕੇ ਉਸ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ। ਅਸਲ ਵਿਚ ਸਾਈਬੇਰੀਆ ਵਿਚ ਇਸ ਸਮੇਂ ਤਾਪਮਾਨ ਮਨਫੀ 52 ਡਿਗਰੀ ਹੈ, ਜਿਸ ਕਾਰਨ ਉੱਥੇ ਕਾਫੀ ਜ਼ਿਆਦਾ ਬਰਫਬਾਰੀ ਹੋ ਰਹੀ ਹੈ। ਇੰਨੀਂ ਹੱਡ ਜਮਾਉਣ ਵਾਲੀ ਸਰਦੀ ਵਿਚ ਮੰਗਲਵਾਰ ਨੂੰ ਯੂ. ਟੀ. ਏਅਰ ਦਾ ਇਕ ਜਹਾਜ਼ ਵੀ ਰਨਵੇ 'ਤੇ ਜੰਮ ਗਿਆ। ਜਹਾਜ਼ ਨੂੰ ਹਿਲਾਉਣ ਲਈ ਟਰੱਕ ਲਿਆਂਦਾ ਗਿਆ ਪਰ ਉਹ ਵੀ ਆਪਣੀ ਕੋਸ਼ਿਸ਼ ਵਿਚ ਅਸਫਲ ਰਿਹਾ ਤਾਂ ਜਹਾਜ਼ ਦੇ ਮੁਸਾਫਰ ਹੀ ਬਾਹਰ ਨਿਕਲ ਆਏ ਅਤੇ ਜਹਾਜ਼ ਨੂੰ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ। ਮੁਸਾਫਰ ਜਹਾਜ਼ ਨੂੰ ਧੱਕਾ ਮਾਰ-ਮਾਰ ਕੇ ਟੈਕਸੀ-ਵੇਅ ਤੱਕ ਲੈ ਗਏ। ਜਹਾਜ਼ ਦੇ ਬ੍ਰੇਕ ਲੂਜ਼ ਕੀਤੇ ਗਏ ਅਤੇ ਫਿਰ ਜਹਾਜ਼ ਨੇ ਮੁਸਾਫਰਾਂ ਨੂੰ ਲੈ ਕੈ ਕ੍ਰੇਸਨੋਯਾਰਕਸਕ ਸ਼ਹਿਰ ਦੇ ਲਈ ਉਡਾਣ ਭਰੀ।
ਜਹਾਜ਼ ਵਿਚ ਕੁੱਲ 74 ਮੁਸਾਫਰ ਸਵਾਰ ਸਨ। ਸਾਰੇ ਮੁਸਾਫਰ ਆਇਲ ਫੀਲਡ ਅਤੇ ਗੈਸ ਵਰਕਰ ਸਨ। ਮਹੀਨਿਆਂ ਤੱਕ ਪਰਿਵਾਰਾਂ ਤੋਂ ਦੂਰ ਰਹਿਣ ਤੋਂ ਬਾਅਦ ਇਹ ਲੋਕ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਸਨ ਪਰ ਜਹਾਜ਼ ਦੇ ਬਰਫ 'ਚ ਜੰਮ ਜਾਣ ਕਾਰਨ ਇਨ੍ਹਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਆਪਣੇ ਘਰ ਨਾ ਜਾ ਸਕਣ। ਪਰ ਘਰ ਜਾਣ ਦੀ ਤਾਂਘ ਵਿਚ ਸਾਰੇ ਮੁਸਾਫਰਾਂ ਨੇ ਇਹ ਕਾਰਨਾਮਾ ਕਰ ਦਿਖਾਇਆ।
ਦੋ ਔਰਤਾਂ ਨਾਲ ਸੈਕਸ ਕਰਨ ਵਾਲੇ ਡਾਕਟਰ ਦਾ ਸਰਟੀਫਿਕੇਟ ਮੁਅੱਤਲ
NEXT STORY