ਮੈਡ੍ਰਿਡ-ਸਪੇਨ ਦੀ ਸਿਹਤ ਮੰਤਰੀ ਐਨਾ ਮਾਟੋ ਨੇ ਭ੍ਰਿਸ਼ਟਾਚਾਰ ਦੇ ਇਕ ਵੱਡੇ ਮਾਮਲੇ 'ਚ ਆਪਣਾ ਨਾਂ ਆਉਣ 'ਤੇ ਅਸਤੀਫਾ ਦੇ ਦਿੱਤਾ ਹੈ। ਮਾਟੋ ਨੇ ਕਿਹਾ ਕਿ ਮੈਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਅਤੇ ਸੱਤਾਧਾਰੀ ਪਾਪੁਲਰ ਪਾਰਟੀ ਦੀ ਭਲਾਈ ਲਈ ਆਪਣੇ ਅਹੁਦੇ ਤੋਂ ਹਟ ਰਹੀ ਹੈ। ਭ੍ਰਿਸ਼ਟਾਚਾਰ ਦੀ ਜਾਂਚ 'ਚ ਮਾਟੋ ਦਾ ਨਾਂ ਇਕ ਆਧਿਕਾਰਤ ਸ਼ੱਕੀ ਦੇ ਰੂਪ 'ਚ ਨਹੀਂ ਦਿੱਤਾ ਗਿਆ ਪਰ ਇਕ ਜੱਜ ਨੇ ਬੁੱਧਵਾਰ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੇ ਮੈਡ੍ਰਿਡ ਦੇ ਇਕ ਉਪਨਗਰ ਦੇ ਪਾਪੁਲਰ ਪਾਰਟੀ ਦੇ ਸਾਬਕਾ ਮੇਅਰ ਜੀਸਸ ਸੇਪੁਲਵੇੜਾ ਨਾਲ ਵਿਆਹ ਕੀਤਾ ਸੀ, ਉਦੋਂ ਉਨ੍ਹਾਂ ਨੂੰ ਛੁੱਟੀਆਂ, ਨਕਦੀ ਭੁਗਤਾਨ ਤੇ ਹੋਰ ਤੋਹਫਿਆਂ ਦੇ ਜ਼ਰੀਏ ਲਾਭ ਪਹੁੰਚਾਏ ਗਏ ਸਨ। ਰਿਸ਼ਵਤਖੋਰੀ ਦੀ ਜਾਂਚ ਦਾ ਇਹ ਮਾਮਲਾ ਸਪੇਨ ਦੇ ਵੱਡੇ ਮਾਮਲਿਆਂ ਦੀ ਜਾਂਚ ਲੜੀ 'ਚੋਂ ਇਕ ਹੈ। ਇਨ੍ਹਾਂ 'ਚੋਂ ਸਾਰੇ ਰਾਜਨੀਤਿਕ ਧਾਰਾਵਾਂ ਦੇ ਨੇਤਾਵਾਂ, ਉੱਦਮੀਆਂ, ਫੁੱਟਬਾਲ ਕਲੱਬਾਂ ਦੀ ਵੀ ਕਥਿਤ ਸ਼ਾਮੂਲੀਅਤ ਦੱਸੀ ਜਾਂਦੀ ਹੈ।
ਕਾਂਗੋ ਨੇ ਸੰਯੁਕਤ ਰਾਸ਼ਟਰ ਦੇ ਛੇ ਸ਼ਾਂਤੀ ਫੌਜੀਆਂ ਨੂੰ ਲਿਆ ਹਿਰਾਸਤ 'ਚ
NEXT STORY