ਬੈਂਕਾਕ-ਥਾਈਲੈਂਡ ਦੀ ਫੌਜੀ ਸਰਕਾਰ ਦੇਸ਼ 'ਚ ਜਲਦੀ ਚੋਣਾਂ ਕਰਵਾਉਣ ਅਤੇ ਸੱਤਾ ਜਨਤਾ ਦੇ ਚੁਣੇ ਪ੍ਰਤੀਨਿਧੀਆਂ ਨੂੰ ਸੌਂਪਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟ ਗਈ ਅਤੇ ਹੁਣ ਚੋਣਾਂ 2016 ਤੱਕ ਕਰਵਾਈਆਂ ਜਾਣਗੀਆਂ। ਦੇਸ਼ ਦੇ ਉਪ ਪ੍ਰਧਾਨ ਮੰਤਰੀ ਪ੍ਰਵੀਤ ਵਾਂਗ ਸੁਬਾਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚੋਣਾਂ ਕਰਵਾਉਣ 'ਚ ਦੇਰੀ ਦਾ ਕਾਰਨ ਫੌਜੀ ਸਰਕਾਰ ਅਤੇ ਸ਼ਾਂਤੀ,ਵਿਵਸਥਾ ਸੰਬੰਧੀ ਰਾਸ਼ਟਰੀ ਪ੍ਰੀਸ਼ਦ ਦਾ ਵਿਰੋਦ ਕਰਨ ਵਾਲਿਆਂ ਦਾ ਰੁਖ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਬਣ ਜਾਣ ਤੋਂ ਬਾਅਦ ਅਸੀਂ 2016 ਦੀ ਸ਼ੁਰੂਆਤ 'ਚ ਚੋਣਾਂ ਕਰਵਾਉਣ ਦੀ ਸਥਿਤੀ 'ਚ ਹੋ ਜਾਣਗੀਆਂ। ਇਸ ਸਮੇਂ ਅਜਿਹੇ ਤੱਤ ਹਨ ਜੋ ਸ਼ਾਂਤੀ ਵਿਵਸਥਾ ਸੰਬੰਧੀ ਰਾਸ਼ਟਰੀ ਪ੍ਰੀਸ਼ਦ ਦਾ ਵਿਰੋਧ ਕਰ ਰਹੇ ਹਨ। ਪ੍ਰਧਾਨ ਮੰਤਰੀ ਦੀ ਅਗਵਾਈ 'ਚ ਮਈ 'ਚ ਸੱਤਾ ਸੰਭਾਲਦੇ ਸਮੇਂ ਫੌਜ ਨੇ ਵਾਅਦਾ ਕੀਤਾ ਸੀ ਕਿ 2015 ਤੱਕ ਚੋਣਾਂ ਕਰਵਾਈਆਂ ਜਾਣਗੀਆਂ ਪਰ ਫੌਜੀ ਸਰਕਾਰ ਹੁਣ ਆਪਣੇ ਵਾਅਦੇ ਤੋਂ ਪਿਛੇ ਹੱਟ ਗਈ ਹੈ।
'ਸਿਲਕਫੋਰਸ ਗਰਲਜ਼' 'ਚ ਭਾਰਤ ਦੀ ਰਾਜਕੁਮਾਰੀ ਦੀ ਐਂਟਰੀ (ਵੀਡੀਓ)
NEXT STORY