ਵਾਸ਼ਿੰਗਟਨ— ਸਮਾਜਿਕ ਬੁਰਾਈਆਂ ਦੀ ਛੁੱਟੀ ਕਰਨ ਅਤੇ ਸਮਾਜ ਦੀ ਭਲਾਈ ਲਈ ਤਿਆਰ ਕੀਤੀ ਗਈ ਸਿਲਕਫੋਰਸ ਗਰਲਜ਼ ਦੀ ਟੁੱਕੜੀ ਵਿਚ ਇਕ ਭਾਰਤੀ ਰਾਜਕੁਮਾਰੀ ਨੇ ਵੀ ਦਸਤਕ ਦਿੱਤੀ ਹੈ। ਇਹ ਰਾਜਕੁਮਾਰੀ ਹੈ ਅਯਾਨਾ ਜਾਰਡਨ। ਆਪਣੀ ਖੂਬਸੂਰਤੀ ਦੇ ਨਾਲ ਅਯਾਨਾ ਨੇ ਸਿਲਕਫੋਰਸ ਗਰਲਜ਼ ਨੂੰ ਚਾਰ ਚੰਦ ਲਗਾ ਦਿੱਤਾ ਹਨ। ਸਿਲਕਫੋਰਸ ਗਰਲਜ਼ ਦਾ ਅਕਸ 2012 ਵਿਚ ਘੜਿਆ ਗਿਆ ਸੀ। ਉਦੋਂ ਤੋਂ ਲੈ ਕੇ ਕੁੜੀਆਂ ਦੀ ਇਸ ਫੌਜ ਨੂੰ ਹਰ ਥਾਂ ਪਸੰਦ ਕੀਤਾ ਜਾ ਰਿਹਾ ਹੈ।
ਸਿਲਕਫੋਰਸ ਗਲਰਜ਼ ਵਿਚ ਭਾਰਤੀ ਲਿਬਾਸ ਵਿਚ ਸਜੀ ਤੇ ਹਾਥੀ ਵਿਚ ਸਵਾਰ ਰਾਜਕੁਮਾਰੀ ਅਯਾਨਾ ਨੂੰ ਸ਼ੋਸ਼ਲ ਮੀਡੀਆ 'ਤੇ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਸਿਲਕਫੋਰਸ ਗਰਲਜ਼ ਅਸਲ ਵਿਚ ਇਕ ਅਮਰੀਕੀ ਫੋਟੋਗ੍ਰਾਫਰ ਤੇ ਫਿਲਮਮੇਕਰ ਨਿਕ ਸੈਗਲਿਮਬੇਨੀ ਦੀ ਸੋਚ ਹੈ। ਇਸ ਦੇ ਤਹਿਤ ਵੱਖ-ਵੱਖ ਦੇਸ਼ਾਂ ਦੀਆਂ ਖੂਬਸੂਰਤ ਕੁੜੀਆਂ ਨੂੰ ਸੁਪਰਹੀਰੋਇਨ ਦਾ ਰੂਪ ਦਿੱਤਾ ਜਾਂਦਾ ਹੈ। ਬਾਅਦ ਵਿਚ ਫੋਟੋਗ੍ਰਾਫੀ ਅਤੇ ਤਕਨੀਕ ਦੇ ਮੇਲ ਨਾਲ ਕਾਮਿਕ ਬੁੱਕ ਵਿਜ਼ੁਅਲ, 3 ਡੀ ਪੋਸਟਰ, ਪ੍ਰਿੰਟੇਡ ਮਗ, ਟੀਸ਼ਰਟ ਆਦਿ ਦੇ ਰਾਹੀਂ ਰਕਮ ਇਕੱਠੀ ਕੀਤੀ ਜਾਂਦੀ ਹੈ, ਜਿਸ ਦਾ ਇਕ ਹਿੱਸਾ ਨੂੰ ਆਈਗੋਪਿੰਕ ਮੁਹਿੰਮ ਨੂੰ ਜਾਂਦਾ ਹੈ, ਜੋ ਬ੍ਰੈਸਟ ਕੈਂਸਰ ਦੇ ਇਲਾਜ ਲਈ ਕੰਮ ਕਰਦੀ ਹੈ।
ਸਿਲਕਫੋਰਸ ਗਰਲਜ਼ ਦੀ ਟੁੱਕੜੀ ਵਿਚ ਸ਼ਾਮਲ ਅਯਾਨਾ ਜਾਰਡਨ ਭਾਰਤੀ ਮੂਲ ਦੀ ਅਮਰੀਕੀ ਮਾਡਲ ਹੈਸ਼ ਸਿਲਕਫੋਰਸ ਲਈ ਉਸ ਨੂੰ ਇਕ ਭਾਰਤੀ ਰਾਜਕੁਮਾਰੀ ਦੀ ਲੁਕ ਦਿੱਤੀ ਗਈ ਹੈ, ਜੋ ਖੂਬਸੂਰਤ ਵਾਦੀਆਂ ਦੀਆਂ ਤਸਵੀਰਾਂ ਵਿਚ ਜਾਨ ਪਾ ਦਿੰਦੀ ਹੈ।
ਸਾਰਕ ਸੰਮੇਲਨ: ਮੋਦੀ-ਸ਼ਰੀਫ ਨੇ ਮਿਲਾਇਆ ਹੱਥ
NEXT STORY