ਜਲੰਧਰ-ਪਿਛਲੇ ਕਈ ਦਿਨਾਂ ਤੋਂ ਸਵਿਫਟ ਕਾਰ 'ਚ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਲੁਟੇਰਿਆਂ ਨੂੰ ਲੋਹੀਆਂ ਵਲੋਂ ਗ੍ਰਿਫਤਾਰ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨ ਲੁਟੇਰਿਆਂ ਨੂੰ ਫੜ੍ਹਨ 'ਚ ਸ਼ਹਿਰੀ ਪੁਲਸ ਤਾਂ ਸਫਲ ਨਹੀਂ ਹੋ ਸਕੀ ਪਰ ਬੀਤੀ ਰਾਤ ਲੋਹੀਆਂ ਦੀ ਪੁਲਸ ਨੇ ਇੰਨ੍ਹਾਂ ਤਿੰਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਵਿਫਟ ਕਾਰ 'ਚ ਆਉਣ ਵਾਲੇ ਇਨ੍ਹਾਂ ਲੁਟੇਰਿਆਂ ਨੇ ਬੀਤੇ ਕਈ ਦਿਨਾਂ ਤੋਂ ਸ਼ਹਿਰ 'ਚ ਆਤੰਕ ਮਚਾ ਰੱਖਿਆ ਸੀ ਅਤੇ ਪੁਲਸ ਨੇ ਇਨ੍ਹਾਂ ਨੂੰ ਫੜ੍ਹਨ ਲਈ ਸਕੈੱਚ ਵੀ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਬੀਤੀ ਰਾਤ ਪੁਲਸ ਨੇ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ। ਫਿਲਹਾਲ ਅਧਿਕਾਰਤ ਤੌਰ 'ਤੇ ਇਨ੍ਹਾਂ ਲੁਟੇਰਿਆਂ ਨੂੰ ਫੜ੍ਹੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਇਸ ਸੰਬੰਧੀ ਇਕ ਪ੍ਰੈੱਸ ਕਾਨਫਰੰਸ ਵੀਰਵਾਰ ਨੂੰ ਰੱਖੀ ਗਈ ਹੈ।
ਕੇਂਦਰ ਸਰਕਾਰ ਰੋਕੇ ਨਸ਼ਾ- ਸੁਖਬੀਰ (ਵੀਡੀਓ)
NEXT STORY