ਲੁਧਿਆਣਾ- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ 'ਚ ਫੈਲਣ ਵਾਲੇ ਨਸ਼ੇ ਲਈ ਗੁਆਂਢੀ ਮੁਲਕ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਹੈ। ਸਰਹੱਦ ਤੋਂ ਆਉਣ ਵਾਲੇ ਨਸ਼ੇ 'ਤੇ ਠੱਲ ਪਾਉਣ ਲਈ ਉਨ੍ਹਾਂ ਨੇ ਸੂਬਾ ਸਰਕਾਰ ਦਾ ਬਚਾਅ ਕਰਦਿਆਂ ਕੇਂਦਰ ਨੂੰ ਸਖਤੀ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਤਾਂ 30 ਹਜ਼ਾਰ ਤੋਂ ਵਧ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਾਲ ਕੋਠੀ ਵਿਚ ਬੰਦ ਕਰ ਕੇ ਇਸ 'ਤੇ ਨਕੇਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਰਸਤਿਓਂ ਡਰੱਗ, ਪੰਜਾਬ, ਦਿੱਲੀ ਹੁੰਦਾ ਹੋਇਆ ਗੋਆ ਪੁੱਜਦਾ ਹੈ। ਇਸ ਲਈ ਭਾਵੇਂ ਪੰਜਾਬ ਸਰਕਾਰ ਭਾਵੇਂ ਚੌਕਸੀ ਵਰਤ ਰਹੀ ਹੈ ਪਰ ਸਰਹੱਦ 'ਤੇ ਰਾਖੀ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ।
ਹਰਮਨ ਪਿਆਰਾ ਸਿੱਧੂ ਹੋਇਆ ਲੋਕਾਂ ਦੇ ਗੁੱਸੇ ਦਾ ਸ਼ਿਕਾਰ (ਵੀਡੀਓ)
NEXT STORY