ਲਾਸ ਏਂਜਲਸ-ਕਾਲੇ ਨਾਬਾਲਗ ਨੂੰ ਗੋਲੀ ਮਾਰਨ ਵਾਲੇ ਪੁਲਸ ਅਧਿਕਾਰੀ ਖਿਲਾਫ ਮੁਕੱਦਮਾ ਨਾ ਚਲਾਏ ਜਾਣ ਦੇ ਗ੍ਰੈਂਡ ਜਿਊਰੀ ਦੇ ਫੈਸਲੇ ਵਿਰੋਧ, ਪ੍ਰਦਰਸ਼ਨ ਕਰਨ ਲਈ ਅਮਰੀਕਾ ਦੀ ਮਸ਼ਹੂਰ ਹਸਤੀਆਂ ਨੇ 'ਬਲੈਕ ਫ੍ਰਾਈਡੇ' ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। 'ਬਲੈਕ ਫ੍ਰਾਈਡੇ' ਅਮਰੀਕਾ 'ਚ ਹਰ ਸਾਲ ਆਯੋਜਿਤ ਹੋਣ ਵਾਲਾ ਇਕ ਅਜਿਹਾ ਦਿਨ ਹੈ, ਜਦੋਂ ਲੋਕਾਂ ਨੂੰ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਇਸ ਦਿਨ ਲੋਕ ਖੂਬ ਖਰੀਦਦਾਰੀ ਕਰਦੇ ਹਨ। ਇਹ ਦਿਨ ਵੀਰਵਾਰ ਨੂੰ 'ਥੈਂਕਸਗਿਵਿੰਗ' ਦੀ ਛੁੱਟੀ ਤੋਂ ਬਾਅਦ ਆਉਂਦਾ ਹੈ। 'ਹਿਪ-ਹਾਪ ਸਟਾਰ ਰੱਸੇਲ ਸਿਮੋਨਸ' ਸਮੇਤ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਟਵਿੱਟਰ 'ਤੇ 'ਨਾਟ ਵਨ ਟਾਈਮ' ਤੇ 'ਬਲੈਕਆਊਟ ਬਲੈਕ ਫ੍ਰਾਈਡੇ' ਮੁਹਿੰਮ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ ਹੈ। 'ਦਿ ਵੈਂਪਾਈਰ ਡਾਈਰੀਜ਼' ਨਾਂ ਦੀ ਟੀ.ਵੀ. ਦੀ ਅਭਿਨੇਤਰੀ ਕੈਟ ਗ੍ਰਾਹਮ ਨੇ ਟਵਿਟ ਕੀਤਾ ਸਾਡੇ ਕੋਲ ਦੇਸ ਨੂੰ ਬਦਲਣ ਦੀ ਤਾਕਤ ਹੈ। 'ਬਲੈਕਆਊਟ ਬਲੈਕ ਫ੍ਰਾਈਡੇ' 'ਤੇ ਯੂਨਾਈਟਿਡ ਨਾਲ ਖੜੇ ਹਾਂ। ਇਸ ਮੁਹਿੰਮ ਦਾ ਸਮਰਥਨ ਕਰ ਰਹੇ ਹੋਰ ਲੋਕਾਂ 'ਚ ਟੀ.ਵੀ. ਸਟਾਰ ਜੇਸੀ ਵਿਲੀਅਮਸ ਅਤੇ ਮਸ਼ਹੂਰ ਪੱਤਰਕਾਰ ਸੋਲੇਡੇਡ ਓ ਬ੍ਰਾਈਨ ਵੀ ਹਨ।
ਬ੍ਰਿਟਿਸ਼ ਅੰਬੈਸੀ ਦੀ ਗੱਡੀ 'ਤੇ ਆਤਮਘਾਤੀ ਹਮਲਾ
NEXT STORY