ਜਲੰਧਰ-ਆਪਣੇ ਪਹਿਲੇ ਪਤੀ ਨੂੰ ਬਿਨਾਂ ਤਲਾਕ ਦਿੱਤੇ ਬਿਨਾਂ ਹੀ ਦੂਜੇ ਵਿਆਹ ਤੋਂ ਬਾਅਦ ਜਦੋਂ ਇਕ ਔਰਤ ਹਸਪਤਾਲ 'ਚ ਆਪਣੇ ਦੂਜੇ ਪਤੀ ਨਾਲ ਡਿਲਵਰੀ ਲਈ ਆਈ ਤਾਂ ਇੱਥੇ ਉਸ ਦਾ ਟਾਕਰਾ ਪਹਿਲੇ ਪਤੀ ਨਾਲ ਹੋ ਗਿਆ, ਜਿਸ ਨੂੰ ਦੇਖ ਕੇ ਉਸ ਦੇ ਪਸੀਨੇ ਛੁੱਟ ਗਏ।
ਪਹਿਲਾਂ ਤਾਂ ਉਸ ਨੇ ਪਤੀ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਉਸ ਦੇ ਪਤੀ ਨੇ ਘਰੋਂ ਆਪਣੇ ਵਿਆਹ ਦੀਆਂ ਤਸਵੀਰਾਂ ਮੰਗਾਈਆਂ ਤਾਂ ਉਕਤ ਔਰਤ ਮੰਨ ਗਈ ਕਿ ਉਹ ਉਸ ਦਾ ਪਹਿਲਾ ਪਤੀ ਹੈ।
ਜਾਣਕਾਰੀ ਮੁਤਾਬਕ ਗੜ੍ਹਾ ਨੇੜੇ ਇਕ ਇਲੈਕਟ੍ਰਾਨਿਕ ਹਾਊਸ ਦੇ ਮਾਲਕ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਉਸ ਦਾ ਵਿਆਹ 30 ਅਪ੍ਰੈਲ, 2007 ਨੂੰ ਦਿੱਲੀ ਦੀ ਜੋਤੀ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਬੇਟਾ ਵੀ ਹੈ। ਸੂਰਜ ਨੇ ਦੱਸਿਆ ਕਿ 2 ਸਾਲ ਪਹਿਲਾਂ ਜੋਤੀ ਬੇਟੇ ਨਾਲ ਮਾਪਿਆਂ ਦੇ ਘਰ ਆ ਗਈ ਸਈ ਪਰ ਉਸ ਤੋਂ ਬਾਅਦ ਸਹੁਰੇ ਘਰ ਵਾਪਸ ਨਹੀਂ ਗਈ।
ਇਸ ਦੌਰਾਨ ਜਦੋਂ ਸੂਰਜ ਉਸ ਨੂੰ ਲੈਣ ਦਿੱਲੀ ਗਿਆ ਤਾਂ ਉਸ ਜੋਤੀ ਦੇ ਘਰਵਾਲਿਆਂ ਨੇ ਉਸ ਨੂੰ ਘਰ ਜਵਾਈ ਬਣਨ ਲਈ ਕਿਹਾ। ਜਦੋਂ ਸੂਰਜ ਨਹੀਂ ਮੰਨਿਆ ਤਾਂ ਜੋਤੀ ਨੇ ਤਲਾਕ ਮੰਗ ਲਿਆ ਪਰ ਸੂਰਜ ਤਲਾਕ ਦਿੱਤੇ ਬਿਨਾਂ ਹੀ ਜਲੰਧਰ ਵਾਪਸ ਆ ਗਿਆ। ਕੁਝ ਮਹੀਨਿਆਂ ਬਾਅਦ ਸੂਰਜ ਫਿਰ ਆਪਣੀ ਪਤਨੀ ਨੂੰ ਲੈ ਉਸ ਦੇ ਪੇਕੇ ਘਰ ਗਿਆ ਤਾਂ ਪਤਾ ਲੱਗਿਆ ਕਿ ਉਹ ਜਲੰਧਰ ਜਾ ਚੁੱਕੀ ਹੈ।
ਸੂਰਜ ਨੇ ਦੱਸਿਆ ਕਿ ਜੋਤੀ ਨੂੰ ਉਸ ਨੇ ਹਰ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ ਅਤੇ ਨਾ ਹੀ ਘਰ ਪਹੁੰਚੀ। ਉਸ ਨੇ ਦੱਸਿਆ ਕਿ ਉਸ ਦੀ ਮਾਸੀ ਦੀ ਕੁੜੀ ਹਸਪਤਾਲ 'ਚ ਭਰਤੀ ਸੀ। ਇਸ ਦੌਰਾਨ ਸੂਰਜ ਉਸ ਨੂੰ ਮਿਲਣ ਪਹੁੰਚਿਆ ਤਾਂ ਉੱਥੇ ਉਸ ਦੀ ਮੁਲਾਕਾਤ ਆਪਣੇ ਦੂਜੇ ਪਤੀ ਨਾਲ ਡਿਲਵਰੀ ਕਰਾਉਣ ਆਈ ਜੋਤੀ ਨਾਲ ਹੋ ਗਈ।
ਪਹਿਲਾਂ ਤਾਂ ਜੋਤੀ ਨੇ ਸੂਰਜ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਜਦੋਂ ਸੂਰਜ ਨੇ ਘਰੋਂ ਵਿਆਹ ਦੀਆਂ ਤਸਵੀਰਾਂ ਮੰਗਾਈਆਂ ਤਾਂ ਜਾ ਕੇ ਜੋਤੀ ਨੇ ਆਪਣੇ ਦੂਜੇ ਪਤੀ ਦੇ ਸਾਹਮਣੇ ਇਸ ਗੱਲ ਨੂੰ ਕਬੂਲ ਕੀਤਾ। ਇਸ ਤੋਂ ਬਾਅਦ ਸੂਰਜ ਨੇ ਆਪਣੀ ਪਤਨੀ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਕਰਵਾਈ ਅਤੇ ਆਪਣੇ ਬੇਟੇ ਦੀ ਕਸਟਡੀ ਦਿਵਾਉਣ ਦੀ ਮੰਗ ਕੀਤੀ।
ਲੋਹੀਆਂ ਪੁਲਸ ਨੇ ਫੜ੍ਹੇ ਸਵਿਫਟ ਕਾਰ ਵਾਲੇ ਲੁਟੇਰੇ!
NEXT STORY