ਪੇਈਚਿੰਗ-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਈਬੇਰੀਆ ਦੇ ਜੰਗਲਾਂ 'ਚ ਜਿਨ੍ਹਾਂ 3 ਟਾਈਗਰਾਂ ਨੂੰ ਛੱਡਿਆ ਸੀ, ਉਨ੍ਹਾਂ 'ਚੋਂ ਇਕ ਬਾਘ ਨੇ ਚੀਨ ਦੇ ਹੇਲਾਂਗਜਾਂਗ ਸੂਬੇ 'ਚ ਇਕ ਫਾਰਮ 'ਤੇ ਧਾਵਾ ਬੋਲ ਕੇ ਉਥੇ ਮੌਜੂਦ 15 ਬਕਰੀਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ। ਨਾਰਥ ਈਸਟ ਫੌਰੈਸਟਰੀ ਯੂਨੀਵਰਸਿਟੀ ਦੇ ਵਣ ਜੀਵ ਮਾਹਰਿ ਝੂ ਸ਼ਿਬਿੰਗ ਨੇ ਦੱਸਿਆ ਕਿ ਬਕਰੀਆਂ ਦੇ ਵਾੜੇ ਕੋਲ ਉਸਟਿਨ ਨਾਂ ਦੇ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ। ਮਈ 'ਚ ਅਮੁਰ ਖੇਤਰ 'ਚ ਦੂਰ-ਦਰਾਡੇ ਦੇ ਜੰਗਲਾਂ 'ਚ ਪੁਤਿਨ ਨੇ 3 ਸਾਈਬੇਰੀਅਨ ਟਾਈਗਰਸ ਨੂੰ ਛੱਡਿਆ ਸੀ। ਉਸ 'ਚੋਂ 2 ਬਾਘ ਚੀਨ ਦੀ ਸੀਮਾ 'ਚ ਸਰਹੱਦ 'ਚ ਦਾਖਲ ਹੋ ਗਏ। ਮਾਰੀਆਂ ਗਈਆਂ ਬੱਕਰੀਆਂ ਦੇ ਸਿਰ 'ਤੇ ਇਨਸਾਨ ਦੀ ਉਂਗਲੀ ਵਰਗੇ ਨਿਸ਼ਾਨ ਦੇਖੇ ਗਏ। ਟਾਈਗਰ ਦੇ ਜਬੜੇ ਦੀ ਤਾਕਤ ਨਾਲ ਬੱਕਰੀਆਂ ਦੀਆਂ ਹੱਡੀਆਂ ਚੂਰ-ਚੂਰ ਹੋ ਗਈਆਂ ਸਨ।
ਮਸ਼ਹੂਰ ਹਸਤੀਆਂ ਨੇ ਕੀਤੀ 'ਬਲੈਕ ਫ੍ਰਾਈਡੇ' ਦੇ ਬਾਈਕਾਟ ਦੀ ਮੰਗ
NEXT STORY