ਵਾਸ਼ਿੰਗਟਨ— ਅਮਰੀਕਾ ਦੇ ਫਰਗੁਸਨ ਸ਼ਹਿਰ ਦੇ ਨੇੜੇ ਤਿੰਨ ਮਹੀਨੇ ਪਹਿਲਾਂ 18 ਸਾਲਾ ਨੀਗਰੋ ਨੌਜਵਾਨ ਨੂੰ ਗੋਲੀ ਮਾਰਨ ਵਾਲੇ ਪੁਲਸ ਅਧਿਕਾਰੀ ਖਿਲਾਫ ਕੋਈ ਵੀ ਮੁਕੱਦਮਾ ਨਾ ਚਲਾਉਣ ਦੇ ਫੈਸਲੇ ਤੋਂ ਬਾਅਦ ਅਮਰੀਕਾ ਵਿਚ ਅਜਿਹੀ ਹਿੰਸਾ ਫੈਲ ਗਈ, ਜੋ ਅੱਜ ਤੋਂ ਪਹਿਲਾਂ ਕਦੇ ਸ਼ਾਇਦ ਅਮਰੀਕਾ ਵਾਸੀਆਂ ਨੇ ਕਦੇ ਨਹੀਂ ਦੇਖੀ ਸੀ।
ਲੋਕਾਂ ਨੇ ਜਨਤਕ ਸੰਪੱਤੀ ਅਤੇ ਨਿੱਜੀ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਸਾਰੀ ਰਾਤ ਅਮਰੀਕਾ ਉਸ ਅੱਗ ਵਿਚ ਦਹਿਕਦਾ ਰਿਹਾ।
ਮਿਸੌਰੀ ਸੂਬੇ ਦੇ ਸੇਂਟ ਲੁਈਸ ਕਾਉਂਟੀ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਗ੍ਰੈਂਡ ਜਿਊਰੀ ਨੂੰ ਮਾਈਕਲ ਬ੍ਰਾਊਨ ਦੇ ਕਤਲ ਦੇ ਸੰਬੰਧ ਵਿਚ ਪੁਲਸ ਅਧਿਕਾਰੀ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ। ਅਦਾਲਤ ਦੇ ਫੈਸਲੇ ਦੀ ਜਾਣਕਾਰੀ ਮਿਲਦੇ ਹੀ ਸੈਂਕੜੇ ਪ੍ਰਦਰਸ਼ਨਕਰੀ ਉਸ ਥਾਂ 'ਤੇ ਇਕੱਠੇ ਹੋ ਗਏ, ਜਿੱਥੇ ਦੋਸ਼ੀ ਪੁਲਸ ਅਧਿਕਾਰੀ ਦੀ ਤਾਇਨਾਤੀ ਸੀ।
ਨਿਊਯਾਰਕ, ਸ਼ਿਕਾਗੋ ਅਤੇ ਵ੍ਹਾਈਟ ਹਾਊਸ ਦੇ ਬਾਹਰ ਵੀ ਪ੍ਰਦਰਸ਼ਨ ਕੀਤੇ ਗਏ।
ਅਮਰੀਕਾ ਦੇ ਹਾਲਾਤ ਇੰਨੇਂ ਵਿਗੜ ਗਏ ਕਿ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰਨੀ ਪਈ।
ਜ਼ਿਕਰਯੋਗ ਹੈ ਕਿ 9 ਅਗਸਤ ਨੂੰ ਬ੍ਰਾਊਨ ਨੇ ਇਕ ਦੁਕਾਨ ਤੋਂ ਇਕ ਸਿਗਾਰ ਚੁੱਕ ਲਿਆ ਸੀ। ਇਸ ਘਟਨਾ ਤੋਂ ਬਾਅਦ ਬ੍ਰਾਊਨ ਤੇ ਦੋਸ਼ੀ ਪੁਲਸ ਅਧਿਕਾਰੀ ਵਿਲਸਨ ਦੇ ਦਰਮਿਆਨ ਝਗੜਾ ਹੋਇਆ, ਜਿਸ ਦੇ ਵਧਣ 'ਤੇ ਵਿਲਸਨ ਨੇ ਉਸ ਦੇ ਗੋਲੀ ਮਾਰ ਦਿੱਤੀ। ਦੂਜੇ ਪਾਸੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਵਿਲਸਨ ਤੇ ਬ੍ਰਾਊਨ ਦੇ ਵਿਚਕਾਰ ਕੋਈ ਝਗੜਾ ਨਹੀਂ ਹੋਇਆ ਸੀ। ਉਸ ਨੇ ਜਾਣਬੁੱਝ ਕੇ ਹੀ ਬ੍ਰਾਊਨ ਨੂੰ ਗੋਲੀ ਮਾਰੀ ਸੀ।
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਇਹ ਮਾਮਲਾ ਨਸਲਵਾਦ ਦਾ ਰੂਪ ਧਾਰਨ ਕਰ ਗਿਆ, ਜਿਸ ਦਾ ਨਤੀਜਾ ਅਮਰੀਕਾ ਵਿਚ ਦੇਖਣ ਨੂੰ ਮਿਲਿਆ।
ਫਿਰ ਸ਼ਰਮਸਾਰ ਹੋਇਆ ਟੀਚਰ-ਸਟੂਡੈਂਟ ਦਾ ਰਿਸ਼ਤਾ
NEXT STORY