ਚੰਡੀਗੜ੍ਹ- ਹਰਿਆਣਾ ਪੁਲਸ ਅਦਾਲਤ ਦੀ ਅਪਮਾਨ ਦੇ ਮਾਮਲੇ 'ਚ ਹਿਸਾਰ ਜ਼ਿਲੇ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ਦੇ ਕਥਿਤ ਸੰਤ ਰਾਮਪਾਲ ਨੂੰ ਸ਼ੁੱਕਰਵਾਰ ਨੂੰ ਪੰਜਾਬ ਅੇਤ ਹਰਿਆਣਾ ਹਾਈ ਕੋਰਟ 'ਚ ਪੇਸ਼ ਕਰੇਗੀ। ਰਾਮਪਾਲ ਨੂੰ ਹਾਈ ਕੋਰਟ ਵਲੋਂ ਗੈਰ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਸੰਯੁਕਤ ਕਾਰੀਵਾਈ 'ਚ ਪਿਛਲੇ 19 ਨਵੰਬਰ ਨੂੰ ਆਸ਼ਰਮ ਤੋਂ ਗ੍ਰਿਫਤਾਰ ਕਰ 20 ਨਵੰਬਰ ਨੂੰ ਜੱਜ ਐਮ. ਜਯਾਪਾਲ ਅਤੇ ਦਰਸ਼ਨ ਸਿੰਘ ਦੀ ਬੈਂਚ ਦੇ ਸਾਹਮਣੇ ਪੇਸ਼ ਕੀਤਾ। ਜਿਥੇ ਤੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜਣ ਅਤੇ ਉਸ ਨੂੰ 28 ਨਵੰਬਰ ਨੂੰ ਅਦਾਲਤ 'ਚ ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪਿਛਲੇ 20 ਨਵੰਬਰ ਨੂੰ ਅਦਾਲਤ ਦੇ ਅਪਮਾਨ ਦੇ ਮਾਮਲੇ 'ਚ ਵਾਰ-ਵਾਰ ਵਾਰੰਟ ਜਾਰੀ ਹੋਣ ਦੇ ਬਾਵਜੂਦ ਰਾਮਪਾਲ ਦੇ ਉਨ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਣ 'ਤੇ ਰੋਹਤਕ ਦੀ ਅਦਾਲਤ 'ਚ ਉਸ ਦੇ ਖਿਲਾਫ ਚੱਲ ਰਹੇ ਹੱਤਿਆ ਦੇ ਮਾਮਲੇ 'ਚ ਉਸ ਨੂੰ ਮਿਲੀ ਜ਼ਮਾਨਤ ਨੂੰ ਵੀ ਰੱਦ ਕਰ ਦਿੱਤੀ। ਇਹ ਮਾਮਲਾ ਕਰੌਂਥਾ 'ਚ 2006 ਚ ਰਾਮਪਾਲ ਸਮਰਥਕਾਂ ਅਤੇ ਆਰਿਆ ਸਮਾਜੀਆਂ ਦੇ ਵਿਚਾਲੇ ਹੋਈ ਹਿੰਸਕ ਝੜਪ 'ਚ ਇਕ ਵਿਅਕਤੀ ਦੀ ਮੌਤ ਦੇ ਸੰਬੰਧਤ ਸੀ ਜਿਸ 'ਚ ਰਾਮਪਾਲ ਨੂੰ 21 ਅਪ੍ਰੈਲ 2008 ਨੂੰ ਜ਼ਮਾਨਤ ਮਿਲ ਗਈ ਸੀ।
ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਚੁੱਕੇ ਅਹਿਮ ਕਦਮ
NEXT STORY