ਕਾਠਮੰਡੂ-ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਗਿਰੀਜਾ ਪ੍ਰਸਾਦ ਦੀ ਬੇਟੀ ਸੁਜਾਤਾ ਕੋਇਰਾਲਾ ਵੀਰਵਾਰ ਨੂੰ ਇਥੇ ਸਾਰਕ ਸ਼ਿਖਰ ਸੰਮੇਲਨ 'ਚ ਸ਼ਾਮਲ ਹੋਣ ਆਏ ਨੇਤਾਵਾਂ ਦੀਆਂ ਪਤਨੀਆਂ ਨੂੰ ਦਰਸ਼ਨਿਕ ਥਾਵਾਂ ਦੀ ਸੈਰ 'ਤੇ ਲੈ ਕੇ ਜਾ ਰਹੀ ਹੈ। ਸੁਜਾਤਾ ਸਾਰੇ ਮਹਿਮਾਨਾਂ ਨੂੰ ਭਗਤਪੁਰ 'ਚ ਇਤਿਹਾਸਕ ਅਤੇ ਸੱਭਿਆਚਾਰਕ ਥਾਵਾਂ ਦਾ ਦੌਰਾ ਕਰਵਾਏਗੀ। ਭਗਤਪੁਰ ਯੂਨੀਸੇਫ ਦੀ ਵਿਸ਼ਵ ਵਿਰਾਸਤ ਥਾਵਾਂ ਦੀ ਸੂਚੀ 'ਚ ਸ਼ਾਮਲ ਹੈ। ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਸਾਰਕ ਦੇ ਦੋ ਰੋਜ਼ਾ ਸੰਮੇਲਨ ਖਤਮ ਹੋਇਆ, ਜਿਸ 'ਚ ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਪਾਕਿਸਤਾਨ, ਸ਼੍ਰੀਲੰਕਾ, ਅਫਗਾਨਿਸਤਾਨ ਤੇ ਮੇਜ਼ਬਾਨ ਨੇਪਾਲ ਦੇ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ।
ਅਮਰੀਕਾ 'ਚ ਅੱਜ ਤੋਂ ਪਹਿਲਾਂ ਨਹੀਂ ਦੇਖੀ ਅਜਿਹੀ ਹਿੰਸਕ ਰਾਤ (ਦੇਖੋ ਤਸਵੀਰਾਂ)
NEXT STORY