ਕਾਠਮੰਡੂ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਦੇਸ਼ਾਂ ਵਿਚਾਲੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਤਿੰਨ ਤੋਂ ਪੰਜ ਸਾਲ ਦਾ ਬਿਜਨੈਸ ਵੀਜ਼ਾ ਤੇ ਇਲਾਜ ਲਈ ਭਾਰਤ ਆਉਣ ਵਾਲੇ ਮਰੀਜ਼ ਅਤੇ ਉਸਦੇ ਨਾਲ ਇਕ ਸਹਾਇਕ ਨੂੰ ਵੀ ਤੁਰੰਤ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਮੋਦੀ ਬੁੱਧਵਾਰ ਨੂੰ ਸਾਰਕ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਵਪਾਰੀਆਂ ਨੂੰ ਸਾਰਕ ਬਿਜਨੈਸ ਟ੍ਰੈਵਲਰ ਕਾਰਡ ਦੇ ਕੇ ਸਥਿਤੀ ਹੋਰ ਅਸਾਨ ਬਣਾਉਣ ਦੀ ਗੱਲ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਅਜਿਹਾ ਹੀ ਪੂਰੇ ਖੇਤਰ 'ਚ ਕੀਤਾ ਜਾਵੇ।
ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਰਹੱਦ 'ਤੇ ਸਾਡੀਆਂ ਜੋ ਸਹੂਲਤਾਂ ਹਨ ਉਨ੍ਹਾਂ ਤੋਂ ਵਪਾਰ 'ਤੇ ਰੋਕ ਨਹੀਂ ਲੱਗੇਗੀ ਸਗੋਂ ਇਸ 'ਚ ਤੇਜ਼ੀ ਹੀ ਆਵੇਗੀ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇ, ਸਹੂਲਤਾਂ ਨੂੰ ਵਧੀਆ ਬਣਾਇਆ ਜਾਵੇ ਅਤੇ ਕਾਗਜ਼ੀ ਕਾਰਵਾਈ ਨੂੰ ਘੱਟ ਰੱਖਿਆ ਜਾਵੇ। ਮੋਦੀ ਨੇ ਕਿਹਾ ਕਿ ਦੱਖਣੀ ਏਸ਼ੀਆਈ ਦੇਸ਼ਾਂ 'ਚ ਵਪਾਰ ਸੰਤੁਲਨ ਭਾਰਤ ਦੇ ਪੱਖ 'ਚ ਹੈ, ਜੋ ਨਾ ਤਾਂ ਸਹੀ ਹੈ ਅਤੇ ਨਾ ਹੀ ਇਹ ਸਥਿਤੀ ਨੂੰ ਬਣਾਏ ਰੱਖਿਆ ਜਾ ਸਕਦਾ ਹੈ। ਅਸੀਂ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਾਂਗੇ ਅਤੇ ਸਾਰਿਆਂ ਨੂੰ ਬਰਾਬਰ ਮੌਕੇ ਮਿਲਣਗੇ। ਮੈਂ ਚਾਹੁੰਦਾਂ ਹਾਂ ਕਿ ਤੁਸੀ ਆਪਣੇ ਇਥੇ ਭਾਰਤੀ ਨਿਵੇਸ਼ ਨੂੰ ਬੜ੍ਹਾਵਾ ਦੇਵੋ ਤਾਂ ਜੋ ਤੁਹਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ।
ਪਾਕਿਸਤਾਨ 'ਚ ਹਨ ਆਈ. ਐਸ. ਦੇ ਅੱਤਵਾਦੀ
NEXT STORY