ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਦੇਸ਼ ਦੇ ਖਤਰਨਾਕ ਅੱਤਵਾਦੀ ਸੰਗਠਨ ਆਈ. ਐਸ. ਦੀ ਮੌਜੂਦਗੀ ਦੇ ਦਸਤਾਵੇਜ਼ੀ ਸਬੂਤ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਹੋਰ ਦੇਸ਼ 'ਚ ਆਈ. ਐਸ. ਦੇ ਤੇਜ਼ੀ ਨਾਲ ਪ੍ਰਵੇਸ਼ ਬਾਰੇ ਵਿਸ਼ਵ ਫਿਰਕੇ ਨੂੰ ਸੰਵੇਦਨਸ਼ੀਲ ਬਣਾਉਣਾ ਚਾਹੀਦਾ ਅਤੇ ਸਾਰਕ ਫੋਰਮ ਦੀ ਵਰਤੋਂ ਸਮੂਹ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਸਾਂਝੀ ਕਰਨ ਨੂੰ ਇਕ ਕੌਮਾਂਤਰੀ ਡੈਸਕ ਦੀ ਸਥਾਪਨਾ ਲਈ ਕਰਨਾ ਚਾਹੀਦਾ ਹੈ। ਇਕ ਅਖਬਾਰ ਨੇ ਮਲਿਕ ਦੇ ਹਵਾਲੇ ਤੋਂ ਦੱਸਿਆ, ''ਮੇਰੇ ਕੋਲ ਇਸ ਗੱਲ ਦੇ ਠੋਸ ਸਬੂਤ ਹਨ ਕਿ ਆਈ. ਐਸ. ਨੇ ਤਹਿਰੀਕ-ਏ-ਤਾਲਿਬਾਨ ਨਾਲ ਆਪਣੇ ਸੰਪਰਕ ਸਥਾਪਿਤ ਕਰ ਲਏ ਹਨ ਅਤੇ ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਤਾਲਿਬਾਨ ਦੇ ਨੇਤਾਵਾਂ 'ਚੋਂ ਇਕ ਨੂੰ ਛੇਤੀ ਹੀ ਪਾਕਿਸਤਾਨ 'ਚ ਇਸ ਦਾ ਮੁਖੀ ਨਾਮਜ਼ਦ ਕਰ ਦਿੱਤਾ ਜਾਵੇਗਾ। ਇਹ ਪੁੱਛੇ ਜਾਣ 'ਤੇ ਉਨ੍ਹਾਂ ਕੋਲ ਕੀ ਦਸਤਾਵੇਜ਼ ਹਨ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਨੇ ਦੱਸਿਆ ਕਿ ਮੈਂ ਦਸਤਾਵੇਜ਼ੀ ਸਬੂਤਾਂ ਬਾਰੇ ਦੇਸ਼ ਨੂੰ ਜਾਣੂ ਕਰਵਾਉਂਗਾ ਅਤੇ ਕੁਝ ਦਿਨਾਂ 'ਚ ਉਨ੍ਹਾਂ ਨੂੰ ਜਨਤਕ ਕਰਾਂਗਾ। ਉਨ੍ਹਾਂ ਨੇ ਖਤਰੇ ਪ੍ਰਤੀ ਪੀ. ਐਮ. ਐਲ. ਐਨ ਸਰਕਾਰ ਦੇ ਰਵੱਈਏ 'ਤੇ ਨਿਰਾਸ਼ਾ ਜਤਾਈ ਅਤੇ ਦੱਸਿਆ ਕਿ ਉਹ ਦੇਸ਼ 'ਚ ਆਈ. ਐਸ. ਅੱਤਵਾਦੀਆਂ ਨੂੰ ਫੜਣ ਲਈ ਕੋਈ ਧਿਆਨ ਨਹੀਂ ਦੇ ਰਹੀ ਹੈ।
ਸਾਰਕ ਸੰਮੇਲਨ : ਨੇਤਾਵਾਂ ਦੀਆਂ ਪਤਨੀਆਂ ਦੀ ਮੇਜ਼ਬਾਨੀ ਕਰੇਗੀ ਸੁਜਾਤਾ
NEXT STORY