ਕਾਰਾਕਾਸ- ਜੇਲ ਦੀ ਖਰਾਬ ਹਾਲਤ ਦੇ ਵਿਰੋਧ 'ਚ ਭੁੱਖ ਹੜਤਾਲ ਕਰ ਰਹੇ ਘੱਟੋ-ਘੱਟ 17 ਕੈਦੀਆਂ ਦੀ ਦਵਾਈ ਖਾਣ ਤੋਂ ਬਾਅਦ ਮੌਤ ਹੋ ਗਈ। ਇਹ ਘਟਨਾ ਵੇਨੇਜ਼ੁਏਲਾ ਦੀ ਇਕ ਜੇਲ 'ਚ ਹੋਈ। ਪੁਲਸ ਸੂਤਰਾਂ ਨੇ ਦੱਸਿਆ ਕਿ ਵੇਨੇਜ਼ੁਏਲਾ ਦੇ ਲਾਰਾ ਸੂਬੇ 'ਚ ਯੂਰੀਬਾਨਾ ਜੇਲ ਦੇ ਨਾਂ ਨਾਲ ਜਾਣੇ ਜਾਣ ਵਾਲੇ ਡੇਵਿਡ ਵਿਲੋਰੀਆ ਸੁਧਾਰ ਘਰ ਦੇ ਕੈਦੀ ਜੇਲ ਅਧਿਕਾਰੀਆਂ ਦੇ ਅਣਮਨੁੱਖੀ ਵਤੀਰੇ ਅਤੇ ਆਪਣੇ ਅਧਿਕਾਰਾਂ ਦੀ ਉਲੰਘਣਾ ਦਾ ਵਿਰੋਧ ਮੰਗਲਵਾਰ ਤੋਂ ਕਰ ਰਹੇ ਸਨ।
ਜੇਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਵਾਈਆਂ ਦੀ ਵਰਤੋਂ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਸਾਰੇ ਕੈਦੀਆਂ ਨੇ ਇਕ ਜਾਂ ਜ਼ਿਆਦਾ ਦਵਾਈਆਂ ਦੀ ਵਰਤੋਂ ਕਿੰਝ ਕੀਤੀ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਗੈਰ ਸਰਕਾਰੀ ਸਮੂਹ ਵੇਨੇਜ਼ੁਏਲੀਅਨ ਪ੍ਰਿਜੰਸ ਵਾਚ ਨੇ ਦੱਸਿਆ ਕਿ ਲਾਰਾ ਸੂਬੇ ਦੀ ਜੇਲ 'ਚ 17 ਕੈਦੀਆਂ ਦੀ ਮੌਤ ਹੋ ਗਈ ਅਤੇ ਮੈਰਾਕੈ ਸੂਬੇ 'ਚ ਚਾਰ ਹੋਰ ਕੈਦੀਆਂ ਦੀ ਮੌਤ ਹੋ ਗਈ।
ਸਾਰਕ ਦੇ ਕਾਰੋਬਾਰੀਆਂ ਅਤੇ ਮਰੀਜ਼ਾਂ ਨੂੰ ਤੁਰੰਤ ਵੀਜ਼ਾ ਮਿਲੇਗਾ : ਮੋਦੀ
NEXT STORY