ਜੁਗਿਆਲ (ਸ਼ਰਮਾ)- ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੀ ਮੋਹ ਮਾਇਆ ਵਿਚ ਫੱਸ ਕੇ ਦਿਮਾਗ ਦੀ ਬਿਜਾਏ ਦਿਲ ਨਾਲ ਕੰਮ ਲੈ ਰਹੇ ਹਨ ਜੋ ਕਿ ਗਲਤ ਸਾਬਤ ਹੋ ਰਿਹਾ ਹੈ।
ਉਕਤ ਗੱਲ ਸ਼ਾਹਪੁਰਕੰਢੀ ਟਾਊਨਸ਼ਿਪ ਦੇ ਰਾਵੀ ਸਦਨ ਦੇ ਵਿਸ਼ਰਾਮ ਘਰ ਵਿਚ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਰਾਸ਼ਟਰੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਗੱਲਬਾਤ ਦੌਰਾਨ ਕਹੀ।
ਉਹ ਜੰਮੂ ਕਸ਼ਮੀਰ ਲਈ ਮਾਧੋਪੁਰ ਤੋਂ ਰਾਹਤ ਸਮੱਗਰੀ ਭੇਜਣ ਤੋਂ ਪਹਿਲਾਂ ਅੱਜ ਸ਼ਾਹਪੁਰਕੰਢੀ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਲੋਂ ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਪੰਜਾਬ ਤੋਂ 12 ਟਰੱਕ ਰਾਹਤ ਸਮੱਗਰੀ ਲੈ ਕੇ ਉਹ ਖੁਦ ਨਾਲ ਜਾ ਰਹੇ ਹਨ ਅਤੇ ਸ਼੍ਰੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼੍ਰੀ ਨਗਰ ਤੋਂ ਪ੍ਰਭਾਵਿਤ ਲੋਕਾਂ ਨੂੰ ਇਹ ਸਮੱਗਰੀ ਵੰਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਰਾਜਨੀਤਿਕ ਉਦੇਸ਼ ਨਾਲ ਹੜ੍ਹ ਪੀੜਤਾਂ ਨੂੰ ਉਹ ਆਪਣੀ 21 ਮੈਂਬਰੀ ਕਮੇਟੀ ਦੇ ਨਾਲ ਸ਼੍ਰੀ ਨਗਰ ਸਮੱਗਰੀ ਵੰਡਣਗੇ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਸ਼ਾਹਪੁਰਕੰਢੀ ਅਤੇ ਪਠਾਨਕੋਟ, ਹਿਮਾਚਲ, ਜੰਮੂ ਕਸ਼ਮੀਰ ਤੇ ਪੰਜਾਬ ਦੇ ਸੰਗਮ ਵਿਚ ਹੋਣ ਕਾਰਨ ਇਥੇ ਕੋਈ ਵੱਡੀ ਇੰਡਸਟਰੀ ਆਦਿ ਲਗਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਹਪੁਰਕੰਢੀ ਬਹੁਤ ਸੁੰਦਰ ਸਥਾਨ ਹੈ ਅਤੇ ਇਥੇ ਟੂਰਜਿਮ ਹਬ ਦਾ ਨਿਰਮਾਣ ਵੀ ਹੋਣਾ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਗੱਲ ਸਾਫ਼ ਕੀਤੀ ਹੈ ਕਿ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਸੁਖਬੀਰ ਸਿੰਘ ਬਾਦਲ ਜੋ ਹੋਟਲ ਬਣਵਾ ਰਹੇ ਹਨ ਉਹ ਤਾਂ ਹੀ ਚੱਲ ਸਕੇਗਾ ਜਦ ਸ਼ਾਹਪੁਰਕੰਢੀ ਨਿਵਾਸੀ ਇਥੇ ਰਹਿਣਗੇ। ਉਨ੍ਹਾਂ ਨੇ ਇਕ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਡੈਮ ਪ੍ਰਸ਼ਾਸ਼ਨ ਸ਼ਾਹਪੁਰਕੰਢੀ ਟਾਊਨਸ਼ਿਪ ਦੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਬੋਲੀ ਦੁਬਾਰਾ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਕੰਮ ਹੁੰਦਾ ਹੈ ਕਿ ਰੋਜ਼ਗਾਰ ਦੇਣਾ ਨਾ ਕੀ ਰੋਜ਼ਗਾਰ ਖੋਹਣਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਮਜੀਠੀਆਂ ਦੇ ਵਿਰੁੱਧ ਜਦ ਡਰੱਗ ਰੈਕਟ ਦਾ ਮਾਮਲਾ ਸਹੀਂ ਸਾਬਤ ਹੁੰਦਾ ਹੈ ਤਾਂ ਬਾਦਲ ਸਾਹਿਬ ਨੂੰ ਨਿਰਪੱਖ ਫੈਸਲਾ ਦੇਣਾ ਚਾਹੀਦਾ ਹੈ।
ਭਰਾ ਦੀ ਉਡੀਕ ਕਰ ਰਹੀਆਂ ਹਨ ਭੈਣਾਂ ਦੀਆਂ ਅੱਖਾਂ (ਵੀਡੀਓ)
NEXT STORY