ਮੁਕੇਰੀਆਂ- ਅੱਖੀਆਂ 'ਚ ਹੰਝੂ ਤੇ ਦਿਲ 'ਚ ਦੁੱਖ ਲੈ ਕੇ ਪਿਛਲੇ 5 ਮਹੀਨਿਆਂ ਤੋਂ ਮੁਕੇਰੀਆਂ 'ਚ ਆਪਣੇ ਭਰਾ ਦੀ ਉਡੀਕ ਕਰ ਰਹੀ ਹੈ ਇਕ ਭੈਣ ਗੁਰਪਿੰਦਰ ਕੌਰ, ਜਿਸ ਦਾ ਭਰਾ ਇਰਾਕ ਤੋਂ ਅਜੇ ਤੱਕ ਵਾਪਸ ਨਹੀਂ ਪਰਤਿਆ। ਇਸ ਭੈਣ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਉਨ੍ਹਾਂ ਦੀ ਮਦਦ ਕੀਤੀ ਸੀ, ਪਰ ਬਾਅਦ 'ਚ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਉਸ ਦਾ ਭਰਾ ਮਨਜਿੰਦਰ ਕਿਸ ਹਾਲ 'ਚ ਹੈ ਇਹ ਕਿਸੇ ਨੂੰ ਨਹੀਂ ਪਤਾ। ਮਨਜਿੰਦਰ ਦੀ ਭੈਣ ਗੁਰਪਿੰਦਰ ਕੌਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਭਰਾ ਨੂੰ ਵਾਪਸ ਲੈ ਆਉਣ।
ਜ਼ਿਕਰਯੋਗ ਹੈ ਕਿ ਆਈ. ਐਸ. ਆਈ. ਐਸ ਅੱਤਵਾਦੀ ਸੰਗਠਨ ਨੇ ਇਰਾਕ 'ਚ ਕਈ ਪੰਜਾਬੀਆਂ ਨੂੰ ਬੰਧਕ ਬਣਾਇਆ ਸੀ। ਜਿਨ੍ਹਾਂ ਚੋਂ ਕਈ ਪੰਜਾਬੀ ਨੌਜਵਾਨਾਂ ਨੂੰ ਭਾਰਤ ਸਰਕਾਰ ਵਤਨ ਵਾਪਸ ਲਿਆਉਣ 'ਚ ਕਾਮਯਾਬ ਹੋਈ ਸੀ, ਪਰ ਕਈ ਨੌਜਵਾਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਰਿਹਾ, ਜਿਨ੍ਹਾਂ ਦੀ ਉਡੀਕ ਅੱਜ ਵੀ ਕਈ ਭੈਣਾਂ ਤੇ ਮਾਵਾਂ ਕਰ ਰਹੀਆ ਹਨ। ਲੋੜ ਹੈ ਤਾਂ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਤੇ ਜੋ ਇਰਾਕ 'ਚ ਫਸੇ ਪੰਜਾਬੀ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਵੇ।
ਚੋਰਾਂ ਨੇ ਘਰ ਦੇ ਤੋੜੇ ਤਾਲੇ, 35 ਹਜ਼ਾਰ ਨਗਦੀ ਅਤੇ ਗਹਿਣੇ ਲੈ ਉੱਡੇ
NEXT STORY