ਲੁਧਿਆਣਾ— ਨਸ਼ਾ ਕਰਨ ਵਾਲਿਆਂ ਦੇ ਅਜੀਬ-ਅਜੀਬ ਕਿੱਸੇ ਤਾਂ ਕਈ ਸੁਣੇ ਹੋਣਗੇ ਪਰ ਕੀ ਤੁਸੀਂ ਯਕੀਨ ਕਰ ਸਕਦੇ ਹੋ ਕਿ ਇਕ ਨਸ਼ੇੜੀ ਦੇ ਢਿੱਡ ਵਿਚ ਨਸ਼ੇ ਤੋਂ ਇਲਾਵਾ ਲੋਹੇ ਤੇ ਕੱਚ ਦੇ ਟੁੱਕੜੇ ਵੀ ਨਿਕਲ ਸਕਦੇ ਹਨ। ਮਾਮਲਾ ਹੈ ਲੁਧਿਆਣਾ ਦੇ ਜਿੱਥੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਇਕ ਨਸ਼ੇੜੀ ਨੇ ਕੇਂਦਰ ਤੋਂ ਨਿਕਲਣ ਲਈ ਅਜਿਹਾ ਤਰੀਕਾ ਅਪਣਾਇਆ। ਉਸ ਨੇ ਜਾਣ-ਬੁੱਝ ਕੇ ਕੇਂਦਰ ਵਿਚ ਲੋਹੇ ਅਤੇ ਕੱਚ ਦੇ ਟੁੱਕੜੇ ਨਿਗਲ ਲਏ ਤੇ ਜਦੋਂ ਉਸ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਐਂਡੋਸਕੋਪੀ ਤੋਂ ਪਤਾ ਲੱਗਾ ਕਿ ਉਸ ਦੇ ਢਿੱਡ ਵਿਚ ਲੋਹੇ ਤੇ ਕੱਚ ਦੇ ਟੁੱਕੜੇ ਸਨ। ਨਸ਼ਾ ਛੁਡਾਊ ਕੇਂਦਰ 'ਚੋਂ ਨਿਕਲਣ ਲਈ ਇਸ ਨਸ਼ੇੜੀ ਨੇ ਕੱਚ ਦੇ ਗਿਲਾਸ ਤੋੜ ਤੇ ਨਿਗਲ ਲਏ। ਹੋਰ ਤਾਂ ਹੋਰ ਉਸ ਦੇ ਢਿੱਡ ਵਿਚ ਜਿੱਪ ਦੇ ਕੁੰਡੇ, ਸਟੀਲ ਦੇ ਚਮਚ ਆਦਿ ਵੀ ਮਿਲੇ ਹਨ। ਜਾਣਕਾਰੀ ਮੁਤਾਬਕ ਮਰੀਜ਼ ਦੇ ਢਿੱਡ 'ਚੋਂ 60 ਲੋਹੇ, ਸਟੀਲ ਅਤੇ ਕੱਚ ਦੇ ਟੁੱਕੜੇ ਨਿਕਲੇ। ਫਿਲਹਾਲ ਹੁਣ ਵੀ ਉਸ ਦਾ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਉਸ ਦੀ ਕਾਊਂਸਲਿੰਗ ਵੀ ਕੀਤੀ।
ਸੰਗਰੂਰ 'ਚ ਵਾਪਰੇ ਭਿਆਨਕ ਹਾਦਸੇ ਨੇ ਬੁਝਾਈਆਂ ਦੋ ਜ਼ਿੰਦਗੀਆਂ
NEXT STORY