ਸੰਗਰੂਰ (ਅਲਕਾ) : ਥਾਣਾ ਸਦਰ ਸੰਗਰੂਰ ਵਿਖੇ ਕਾਰ ਤੇ ਟਰਾਲੇ ਦੀ ਟਕਰ ਵਿਚ ਦੋ ਵਿਅਕਤੀਆ ਦੀ ਮੌਤ ਤੇ ਤਿੰਨ ਦੇ ਜ਼ਖਮੀ ਹੋਣ ਦਾ ਕੇਸ ਦਰਜ ਹੋਇਆ ਹੈ। ਪੁਲਸ ਸੂਤਰਾਂ ਅਨੁਸਾਰ ਚੰਦਰ ਸ਼ੇਖਰ ਪੁੱਤਰ ਮੂਲ ਰਾਜ ਸਿੰਗਲਾ ਵਾਸੀ ਬਠਿੰਡਾ ਨੇ ਇਕ ਅਣਪਛਾਤੇ ਟਰਾਲਾ ਡਰਾਈਵਰ ਖਿਲਾਫ ਮਾਮਲਾ ਦਰਜ ਕਰਵਾਉਂਦੇ ਦੱਸਿਆ ਕਿ ਬੀਤੀ ਰਾਤ ਦਿੱਲੀ ਤੋਂ ਬਠਿੰਡਾ ਵੱਲ ਜਾ ਰਹੇ ਸਨ ਕਿ ਫੱਗੂਵਾਲਾ ਨੇੜੇ ਇਕ ਟਰਾਲੇ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਚੰਦਰ ਸ਼ੇਖਰ ਦੇ ਸਾਲੇ ਮਨਦੀਪ ਰਾਏ ਸਮੇਤ ਹਰਮੇਸ਼ ਸਿੰਘ ਵਾਸੀ ਖਿਆਲੀਵਾਲਾ ਦੀ ਮੌਤ ਹੋ ਗਈ ਅਤੇ ਰੇਖਾ ਰਾਣੀ ਰਾਜਵੀਰ ਕੋਰ ਅਤੇ ਜੈਬੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
...ਤਾਂ ਰਾਹੁਲ ਗਾਂਧੀ ਬੋਲਦੇ ਵੀ ਹਨ : ਭਗਵੰਤ ਮਾਨ
NEXT STORY