ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸ਼ਮੀਰ ਦੇ ਦੌਰੇ ਤੋਂ ਪਹਿਲਾਂ ਜੰਮੂ ਦੇ ਅਰਨੀਆ ਸੈਕਟਰ ਵਿਚ ਅੱਤਵਾਦੀਆਂ ਨੇ ਘੁਸਪੈਠ ਕੀਤੀ। ਅੱਤਵਾਦੀਆਂ ਦਾ ਮੁਕਾਬਲਾ ਫੌਜੀਆਂ ਨਾਲ ਹੋਇਆ। ਅੱਤਵਾਦੀਆਂ ਨੇ ਭਾਰੀ ਗੋਲੀਬਾਰੀ ਕੀਤੀ ਅਤੇ ਜਿਸ ਦਾ ਫੌਜ ਨੇ ਵੀ ਜਵਾਬ ਦਿੱਤਾ। ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ 'ਚ ਜਲੰਧਰ ਦੇ ਗਾਖਲਾਂ ਪਿੰਡ ਦਾ ਫੌਜੀ ਸ਼ਹੀਦ ਹੋ ਗਿਆ। ਕੁਲਵਿੰਦਰ ਸਿੰਘ ਨਾਂ ਦੇ ਫੌਜੀ ਦੀ ਲਾਸ਼ ਨੂੰ ਵੀਰਵਾਰ ਨੂੰ ਉਸ ਦੇ ਜੱਦੀ ਘਰ ਪਹੁੰਚਾਇਆ ਗਿਆ।
ਸ਼ਹੀਦੀ ਹੋਏ ਫੌਜੀ ਦੀ ਲਾਸ਼ ਪਹੁੰਚਣ 'ਤੇ ਆਲੇ-ਦੁਆਲੇ ਦੇ ਪਿੰਡ ਦੇ ਸੈਂਕੜੇ ਲੋਕਾਂ ਅਤੇ ਜਲੰਧਰ ਦੇ ਕਈ ਪ੍ਰਸ਼ਾਸਨਕ ਅਧਿਕਾਰੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ। ਸ਼ਹੀਦ ਹੋਏ ਕੁਲਵਿੰਦ ਦੀ ਮੌਤ ਦੀ ਖਬਰ ਨਾਲ ਪਿੰਡ ਵਿਚ ਉਦਾਸੀ ਦਾ ਮਾਹੌਲ ਹੈ ਅਤੇ ਅੱਖਾਂ ਵਿਚ ਹੰਝੂ ਲੈ ਹਰ ਕੋਈ ਉਸ ਨੂੰ ਸ਼ਰਧਾਂਜਲੀ ਦੇ ਰਿਹਾ ਸੀ। ਕੁਲਵਿੰਦਰ ਦੀ ਲਾਸ਼ ਤਕਰੀਬਨ 12.30 ਵਜੇ ਫੌਜ ਦੇ ਅਧਿਕਾਰੀ ਲੈ ਕੇ ਪਹੁੰਚੇ। ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ 5 ਸਿੱਖ ਲਾਈਟ ਇਨਫੈਂਟਰੀ ਵਿਚ ਬਤੌਰ ਨਾਇਕ ਆਪਣੀ ਸੇਵਾ ਦੇ ਰਹੇ ਸਨ ਅਤੇ 1982 ਵਿਚ ਉਹ ਫੌਜ ਵਿਚ ਭਰਤੀ ਹੋਏ ਸਨ। ਤਕਰੀਬਨ 7 ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ। ਕੁਲਵਿੰਦਰ ਆਪਣੇ ਪਿੱਛੇ 2 ਬੱਚੇ ਛੱਡ ਗਏ ਹਨ, ਜਿਨਾਂ ਵਿਚ 5 ਸਾਲ ਦਾ ਲੜਕਾ ਅਤੇ 3 ਸਾਲ ਦੀ ਲੜਕੀ ਹੈ।
ਢਿੱਡ ਹੈ ਜਾਂ ਲੋਹੇ ਦੀ ਖਾਨ!
NEXT STORY