ਪੀੜਤ ਲੜਕੀ ਨੇ ਦੋਸ਼ੀ ਦੇ ਖਿਲਾਫ਼ ਕਾਰਵਾਈ ਕਰਨ ਦੀ ਐੱਸ.ਐੱਸ.ਪੀ ਤੋਂ ਕੀਤੀ ਮੰਗ
ਪਠਾਨਕੋਟ, 28 ਨਵੰਬਰ (ਆਦਿਤਿਆ)- ਸਥਾਨਕ ਬੇਵੀਆਂ ਮੁਹੱਲਾ ਪੁਰਾਣਾ ਸ਼ਾਹਪੁਰ ਵਾਸੀ ਇਕ ਲੜਕੀ ਦੇ ਨਾਲ ਉਸ ਦੇ ਮੁਹੱਲੇ ਦੇ ਇਕ ਵਿਅਕਤੀ ਵਲੋਂ ਕਈ ਸਾਲਾਂ ਤੱਕ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਣ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪੀੜਤ ਲੜਕੀ ਨੇ ਆਪਣੇ ਨਾਲ ਹੋਏ ਸਰੀਰਿਕ ਸ਼ੋਸਣ ਦੇ ਬਾਰੇ 'ਚ ਐੱਸ.ਐੱਸ.ਪੀ ਜ਼ਿਲਾ ਪਠਾਨਕੋਟ ਰਾਕੇਸ਼ ਕੌਂਸਲ ਨੂੰ ਜਾਣੂੰ ਕਰਵਾਇਆ ਅਤੇ ਦੋਸ਼ੀ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਕਾਂਗਰਸ ਨੇਤਾ ਕਾਂਰਤਿਕ ਵਡੈਹਰਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਐੱਸ.ਐੱਸ.ਪੀ ਨੂੰ ਦਰਖਾਸਤ ਦੇਣ ਦੇ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਰਿਚੀ (ਕਾਲਪਨਿਕ ਨਾਂ) ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਰਹਿਣ ਵਾਲਾ ਉਕਤ ਵਿਅਕਤੀ ਮੇਰੇ ਨਾਬਾਲਗ ਹੋਣ ਦੇ ਸਮੇਂ ਤੋਂ ਲੈ ਕੇ ਕਈ ਸਾਲਾਂ ਤੱਕ ਮੇਰੇ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਂਦਾ ਰਿਹਾ ਹੈ ਅਤੇ ਜਦੋਂ ਮੈਂ ਉਸ ਨੂੰ ਰੋਕਣਾ ਚਾਹਿਆ ਤਾਂ ਉਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਰਿਹਾ, ਇਸ ਲਈ ਉਹ ਕਈ ਸਾਲਾਂ ਤੱਕ ਇਸ ਸਬੰਧੀ ਕਿਸੇ ਨੂੰ ਦੱਸ ਨਾ ਸਕੀ।
ਉਨ੍ਹਾਂ ਨੇ ਦੱਸਿਆ ਕਿ ਉਕਤ ਵਿਅਕਤੀ ਖੁਦ ਸਾਦੀਸ਼ੁਦਾ ਹੈ ਅਤੇ ਚਾਰ ਬੱਚਿਆਂ ਦਾ ਪਿਤਾ ਹੈ, ਪਰ ਜਦੋਂ ਵੀ ਮੇਰੇ ਪਰਿਵਾਰ ਨੇ ਮੇਰਾ ਵਿਆਹ ਕਰਵਾਉਣਾ ਚਾਹਿਆ ਤਾਂ ਉਕਤ ਵਿਅਕਤੀ ਨੇ ਮੇਰੀਆਂ ਖਿੱਚੀਆਂ ਹੋਈਆਂ ਅਸ਼ਲੀਲ ਤਸਵੀਰਾਂ ਦਿਖਾ ਕੇ ਮੇਰਾ ਵਿਆਹ ਤੁੜਵਾ ਦਿੱਤਾ ਅਤੇ ਰਿਸ਼ਤੇਦਾਰਾਂ ਵਿਚ ਮੈਨੂੰ ਬਦਨਾਮ ਕਰ ਦਿੱਤਾ। ਇਨ੍ਹਾਂ ਅਸ਼ਲੀਲ ਤਸਵੀਰਾਂ ਰਾਹੀਂ ਬਲੈਕਮੈਲ ਕਰਕੇ ਮੇਰੇ ਨਾਲ ਹੁਣ ਤੱਕ ਜ਼ਬਰਦਸਤੀ ਸਰੀਰਿਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਐੱਸ. ਐੱਸ.ਪੀ ਪਠਾਨਕੋਟ ਤੋਂ ਮਦਦ ਦੀ ਗੁਹਾਰ ਲਗਾਉਣ ਪਹੁੰਚੀ ਹਾਂ। ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ 'ਤੇ ਕਾਂਗਰਸ ਨੇਤਾ ਕਾਂਰਤਿਕ ਵਡੈਹਰਾ ਨੇ ਵੀ ਪੁਲਸ ਤੋਂ ਮੰਗ ਕੀਤੀ ਕਿ ਦੋਸ਼ੀ ਦੇ ਖਿਲਾਫ਼ ਛੇਤੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਸੰਘਰਸ਼ ਦੇ ਲਈ ਮਜ਼ਬੂਰ ਹੋਵੇਗਾਂ। ਇਸ ਸਬੰਧ ਵਿਚ ਜਦ ਐੱਸ.ਐੱਸ.ਪੀ ਪਠਾਨਕੋਟ ਰਾਕੇਸ਼ ਕੌਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਡੀ.ਐੱਸ.ਪੀ ਡੀ ਜਗਦੀਸ਼ ਰਾਜ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਨਹੀਂ ਮਿਲੀ ਨੌਕਰੀ ਤਾਂ ਚੁੱਕ ਲਿਆ ਖੌਫਨਾਕ ਕਦਮ
NEXT STORY