ਸਕੂਲ, ਕਾਲਜਾਂ ਦੇ ਸਾਹਮਣੇ ਖੜ੍ਹੇ ਹੋਣ ਵਾਲਿਆਂ 'ਤੇ ਹੋਵੇਗੀ ਕਾਰਵਾਈ-ਥਾਣ ਮੁੱਖੀ
ਕਾਦੀਆਂ (ਲੁਕਮਾਨ): ਸ਼ੁੱਕਰਵਾਰ ਨੂੰ ਕਾਦੀਆਂ 'ਚ ਉਸ ਵੇਲੇ ਭੱਜ-ਦੌੜ ਹੋ ਗਈ ਜਦੋਂ ਪੁਲਸ ਨੇ ਸਕੂਲ ਕਾਲਜਾਂ ਦੇ ਸਾਹਮਣੇ ਕੁੜੀਆਂ ਨੂੰ ਛੇੜਣ ਵਾਲੇ ਭੂੰਡ ਆਸ਼ਕਾਂ ਨੂੰ ਫ਼ੜ੍ਹ ਕੇ ਕੁੱਕੜ ਬਣਾਇਆ ਅਤੇ ਉਨ੍ਹਾਂ ਦੀ ਛਿੱਤਰ ਪਰੇਡ ਸ਼ੁਰੂ ਕਰ ਦਿੱਤੀ। ਕਾਦੀਆਂ 'ਚ ਵੱਧ ਗਈਆਂ ਛੇੜਖਾਣੀ ਦੀਆਂ ਘਟਨਾਵਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਜਦੋਂ ਪੁਲਸ ਨੇ ਇਨ੍ਹਾਂ ਭੂੰਡ ਆਸ਼ਕਾਂ ਨੂੰ ਫ਼ੜ੍ਹਨ ਲਈ ਪੁਲਸ ਪਾਰਟੀ ਸਰਗਰਮ ਹੋਈ ਤਾਂ ਇਹ ਮੋਟਰਸਾਈਕਲਾਂ 'ਤੇ ਇਕ ਦੂਸਰੀ ਗਲੀਆਂ 'ਚ ਭੱਜਦੇ ਵਿਖਾਈ ਦਿੱਤੇ।
ਥਾਣਾ ਮੁੱਖੀ ਕੁਲਵੰਤ ਸਿੰਘ ਲਹਿਲ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਨ੍ਹਾਂ ਭੂੰਡ ਆਸ਼ਕਾਂ ਨੂੰ ਖਬਰਦਾਰ ਕਰਦਿਆਂ ਚਿਤਾਵਨੀ ਦਿੱਤੀ ਕਿ ਸਕੂਲ ਸਮੇਂ 'ਚ ਉਨ੍ਹਾਂ ਨੂੰ ਕੋਈ ਵੀ ਨੌਜਵਾਨ ਅਵਾਰਾ ਫ਼ਿਰਦਾ ਫ਼ੜਿਆ ਗਿਆ ਤਾਂ ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਕਈ ਸਾਲਾਂ ਤੱਕ ਲੜਕੀ ਨਾਲ ਜ਼ਬਰਦਸਤੀ ਬਣਾਉਂਦਾ ਰਿਹਾ ਸਰੀਰਿਕ ਸਬੰਧ
NEXT STORY