ਬਰਨਾਲਾ (ਵਿਵੇਕ ਸਿੰਧਵਾਨੀ)- ਟਰੱਕ ਹੇਠਾਂ ਆਉਣ ਕਾਰਨ ਇਕ ਲੜਕੀ ਦੀ ਲੱਤ ਕੱਟ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੁੱਡੀ ਰੋਡ ਤੇ ਇਕ ਲੜਕੀ ਪੜ੍ਹਾਈ ਕਰਕੇ ਘਰ ਵਾਪਿਸ ਜਾ ਰਹੀ ਸੀ ਤਾਂ ਜਦੋਂ ਉਹ ਖੁੱਡੀ ਰੋਡ ਤੇ ਨਜ਼ਦੀਕੀ ਪਹੁੰਚੀ ਤਾਂ ਇਕ ਕੋਲੇ ਦਾ ਭਰਿਆ ਟਰੱਕ ਉਸਦੇ ਸਾਈਕਲ ਤੇ ਚੜ੍ਹ ਗਿਆ ਜਿਸਦੇ ਸਿੱਟੇ ਵਜੋਂ ਉਸਦੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਉਸਦੇ ਟੁਕੜੇ ਦੂਰ ਦੂਰ ਤੱਕ ਜਾ ਡਿੱਗੇ। ਘਟਨਾ ਦੇ ਕੋਲੋਂ ਭਾਜਪਾ ਮੰਡਲ ਦੇ ਪ੍ਰਧਾਨ ਨਰਿੰਦਰ ਗਰਗ ਨੀਟਾ ਲੰਘ ਰਹੇ ਸਨ ਜਿਨ੍ਹਾਂ ਨੇ ਇਸ ਦੀ ਸੂਚਨਾਂ ਐਸ.ਐਸ.ਪੀ.ਬਰਨਾਲਾ ਨੂੰ ਦਿੱਤੀ ਤੇ ਉਨ੍ਹਾਂ ਨੇ ਮੌਕੇ ਤੇ ਹੀ ਡੀ.ਐਸ.ਪੀ.ਪਲਵਿੰਦਰ ਸਿੰਘ ਚੀਮਾਂ ਨੂੰ ਭੇਜਿਆ ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਚਾਲਕ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਖ਼ਬਰ ਲਿਖੇ ਜਾਣ ਤੱਕ ਲੜਕੀ ਦਾ ਇਲਾਜ ਸਿਵਲ ਹਸਪਤਾਲ ਬਰਨਾਲਾ ਵਿਖੇ ਚੱਲ ਰਿਹਾ ਸੀ ਉਸਦੀ ਹਾਲਤ ਗੰਭੀਰ ਬਣੀ ਹੋਈ।
ਅਸ਼ਲੀਲ ਤਸਵੀਰਾਂ ਖਿੱਚ ਕੇ ਕਈ ਸਾਲਾਂ ਤੋਂ ਕਰਦਾ ਰਿਹਾ ਬਲਾਤਕਾਰ
NEXT STORY