ਅੰਮ੍ਰਿਤਸਰ(ਸੰਜੀਵ)- ਜ਼ਿਲਾ ਪੁਲਸ ਨੇ ਵੱਖ-ਵੱਖ ਇਲਾਕਿਆਂ 'ਚ ਕੀਤੀ ਗਈ ਛਾਪਾਮਾਰੀ ਦੇ ਦੌਰਾਨ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਦੇ ਇਲਜ਼ਾਮ 'ਚ 15 ਆਦਮੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਥਾਣਾ ਰਾਮਬਾਗ ਦੀ ਪੁਲਸ ਨੇ ਰਾਮਨਾਥ ਨਿਵਾਸੀ ਪੰਡੋਰੀ ਵੜੈਚ ਤੋਂ 272 ਗ੍ਰਾਮ ਨਸ਼ੀਲਾ ਪਾਊਡਰ, ਅਮਿਤ ਕੁਮਾਰ ਨਿਵਾਸੀ ਜੌੜਾ ਫਾਟਕ ਤੋਂ 260 ਗ੍ਰਾਮ ਨਸ਼ੀਲਾ ਪਾਊਡਰ, ਸਵਿੰਦਰਪਾਲ ਸਿੰਘ ਨਿਵਾਸੀ ਰਾਮਤੀਰਥ ਰੋਡ ਤੋਂ 175 ਗ੍ਰਾਮ ਨਸ਼ੀਲਾ ਪਾਊਡਰ, ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਵਰਿੰਦਰ ਸਿੰਘ ਨਿਵਾਸੀ ਸੁਲਤਾਨਵਿੰਡ ਰੋਡ ਤੋਂ 120 ਗ੍ਰਾਮ ਨਸ਼ੀਲਾ ਪਾਊਡਰ, ਥਾਣਾ ਕੋਤਵਾਲੀ ਦੀ ਪੁਲਸ ਨੇ ਸਾਹਿਬ ਸਿੰਘ ਨਿਵਾਸੀ ਕੁਰਾਲੀ ਤੋਂ 200 ਗ੍ਰਾਮ ਨਸ਼ੀਲਾ ਪਾਊਡਰ, ਸੰਜੀਵ ਕੁਮਾਰ ਨਿਵਾਸੀ ਫਤਿਹਗੜ੍ਹ ਚੂੜੀਆਂ ਰੋਡ ਤੋਂ 255 ਗ੍ਰਾਮ ਨਸ਼ੀਲਾ ਪਾਊਡਰ, ਥਾਣਾ ਇਸਲਾਮਾਬਾਦ ਦੀ ਪੁਲਸ ਨੇ ਅਜੇ ਕੁਮਾਰ ਨਿਵਾਸੀ ਲਾਹੌਰੀ ਗੇਟ ਤੋਂ 105 ਗ੍ਰਾਮ ਨਸ਼ੀਲਾ ਪਾਊਡਰ, ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਕੁਲਵੰਤ ਸਿੰਘ ਨਿਵਾਸੀ ਮਜੀਠਾ ਰੋਡ ਕੋਲੋਂ 160 ਗ੍ਰਾਮ ਨਸ਼ੀਲਾ ਪਾਊਡਰ, ਭੋਲਾ ਕੁਮਾਰ ਨਿਵਾਸੀ ਦਰਸ਼ਨ ਐਵੇਨਿਊ ਕੋਲੋਂ 150 ਗ੍ਰਾਮ ਨਸ਼ੀਲਾ ਪਾਊਡਰ, ਥਾਣਾ ਮਕਬੂਲਪੁਰਾ ਦੀ ਪੁਲਸ ਨੇ ਬਲਜੀਤ ਸਿੰਘ ਨਿਵਾਸੀ ਗਲੀ ਭੱਠੇ ਵਾਲੀ ਕੋਲੋਂ 160 ਗ੍ਰਾਮ ਨਸ਼ੀਲਾ ਪਾਊਡਰ, ਥਾਣਾ ਛੇਹਰਟਾ ਦੀ ਪੁਲਸ ਨੇ ਹਰਪਾਲ ਸਿੰਘ ਨਿਵਾਸੀ ਛੇਹਰਟਾ ਕੋਲੋਂ 260 ਗ੍ਰਾਮ ਨਸ਼ੀਲਾ ਪਾਊਡਰ ਅਤੇ ਪੰਜ ਨਸ਼ੀਲੇ ਟੀਕੇ, ਰੰਜੀਤ ਸਿੰਘ ਨਿਵਾਸੀ ਘਰਿੰਡਾ ਕੋਲੋਂ 500 ਨਸ਼ੀਲੀਆਂ ਗੋਲੀਆਂ ਅਤੇ 150 ਨਸ਼ੀਲੇ ਕੈਪਸੂਲ ਬਰਾਮਦ ਕੀਤੇ।
ਥਾਣਾ ਕੰਟੋਨਮੈਂਟ ਦੀ ਪੁਲਸ ਨੇ ਮਨਦੀਪ ਸਿੰਘ ਨਿਵਾਸੀ ਕੋਟ ਖਾਲਸਾ ਤੋਂ 100 ਗ੍ਰਾਮ ਨਸ਼ੀਲਾ ਪਾਊਡਰ, ਕਾਬਲ ਸਿੰਘ ਨਿਵਾਸੀ ਕੋਟ ਖਾਲਸਾ ਤੋਂ 24 ਬੋਤਲਾਂ ਸ਼ਰਾਬ ਅਤੇ ਥਾਣਾ ਸਦਰ ਦੀ ਪੁਲਸ ਨੇ ਕਰਨ ਕੁਮਾਰ ਨਿਵਾਸੀ ਇੰਦਰਾ ਕਾਲੋਨੀ ਮੁਸਤਫਾਬਾਦ ਤੋਂ 1190 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ।
ਪੁਲਸ ਨੇ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਰਾਕ 'ਚ ਬੰਧਕਾਂ ਦੀ ਹਾਲਤ 'ਤੇ ਸਪੱਸ਼ਟੀਕਰਨ ਦੇਵੇ ਸਰਕਾਰ : ਅਮਰਿੰਦਰ
NEXT STORY