ਮੁੰਬਈ— ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. 'ਚ ਇਰਾਕ 'ਚ ਸ਼ਾਮਿਲ ਹੋਣ ਗਏ ਭਾਰਤੀ ਨੌਜਵਾਨ ਆਰਿਬ ਨੇ ਖੁਫੀਆ ਏਜੰਸੀਆਂ ਦੀ ਪੁੱਛਗਿੱਛ 'ਚ ਕਈ ਹੈਰਾਨ ਕਰਨ ਵਲੇ ਖੁਲਾਸੇ ਕੀਤੇ ਹਨ। ਸੂਤਰਾਂ ਅਨੁਸਾਰ ਉਸ ਨੇ ਦੱਸਿਆ ਕਿ ਉਥੇ 13 ਭਾਰਤੀ ਲੜਕੇ ਮੌਜੂਦ ਹਨ । ਜਿਨ੍ਹਾਂ ਦੇ ਸਮੂਹ ਨੂੰ ਅਲ ਹਿੰਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਈ ਨੌਜਵਾਨਾਂ ਨੂੰ ਦੱਖਣ ਦੇ ਕਿਸੇ ਹੈਂਡਲਰ ਨੇ ਉਥੋਂ ਤਕ ਪਹੁੰਚਾਇਆ ਹੈ। ਆਪਣੇ ਹੈਂਡਲਰ ਬਾਰੇ ਜਾਣਕਾਰੀ ਦੇ ਪੁੱਛੇ ਜਾਣ ਮਗਰੋਂ ਆਰਿਬ ਲਗਾਤਾਰ ਜਾਂਚ ਏਜੰਸੀਆਂ ਨੂੰ ਗੁਮਰਾਹ ਕਰ ਰਿਹਾ ਹੈ ਪਰ ਹੁਣ ਤਕ ਦੀ ਪੁੱਛਗਿੱਛ ਮਗਰੋਂ ਜੋ ਤੱਤ ਸਾਹਮਣੇ ਆਏ ਹਨ ਉਸ ਅਨੁਸਾਰ ਇਨ੍ਹਾਂ ਦਾ ਹੈਂਡਲਰ ਭਾਰਤ 'ਚ ਹੀ ਹੈ ਜਿਸ ਦੀ ਜ਼ਿੰਮੇਵਾਰੀ ਨਵੇਂ ਲੜਕਿਆਂ ਦੀ ਭਰਤੀ ਕਰਨੀ ਹੈ । ਇਹ ਹੈਂਡਲਰ ਦੱਖਣ ਦਾ ਹੈ।
ਏਮਸ ਹਸਪਤਾਲ 'ਚ ਲਾਲੂ ਪ੍ਰਸਾਦ ਦਾ ਕੀਤਾ ਗਿਆ ਆਪ੍ਰੇਸ਼ਨ
NEXT STORY