ਅੰਬਾਲਾ- ਅੰਬਾਲਾ 'ਚ ਬੀਤੇ ਦਿਨ ਇਕ ਟਰੇਨ ਦੀ ਲਪੇਟ 'ਚ ਆਉਣ ਨਾਲ 10ਵੀਂ ਕਲਾਸ ਦੇ ਇਕ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ ਪਰ ਲਾਪਰਵਾਹੀ ਦੀ ਹੱਦ ਤਾਂ ਉਸ ਸਮੇਂ ਹੋਈ ਜਦੋਂ ਵਿਦਿਆਰਥਣ ਦੀ ਲਾਸ਼ 3 ਘੰਟੇ ਤੱਕ ਟ੍ਰੈਕ 'ਤੇ ਪਈ ਰਹੀ ਅਤੇ ਉਸ ਦੇ ਉਪਰੋਂ ਇਕ ਤੋਂ ਬਾਅਦ ਇਕ 9 ਟਰੇਨਾਂ ਵੀ ਲੰਘ ਗਈਆਂ ਪਰ ਇਸ ਪੂਰੇ ਘਟਨਾਕ੍ਰਮ ਦੌਰਾਨ ਪੁਲਸ ਕਿਤੇ ਦਿਖਾਈ ਨਹੀਂ ਦੇ ਰਹੀ।
ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਰੇਲਵੇ ਦੀ ਇਸ ਲਾਪਰਵਾਹੀ 'ਤੇ ਰੇਲਵੇ ਐੱਸ. ਪੀ ਆਪਣੇ ਕਰਮਚਾਰੀਆਂ ਦਾ ਬਚਾਅ ਕਰਦੇ ਹੋਏ ਸਿਰਫ ਜਾਂਜ ਦਾ ਹਵਾਲਾ ਦੇ ਰਹੇ ਹਨ। ਰੇਲਵੇ ਤੋਂ ਡੇਢ ਕਿਲੋਮੀਟਰ ਤੱਕ ਪਹੁੰਚਣ 'ਚ ਰੇਲਵੇ ਪੁਲਸ ਨੂੰ 3 ਘੰਟੇ ਦਾ ਸਮਾਂ ਲੱਗਾ ਜਿਸ 'ਤੇ ਸਾਰਿਆਂ ਨੂੰ ਹੈਰਾਨੀ ਹੋ ਰਹੀ ਹੈ ਪਰ ਅਧਿਕਾਰੀ ਹੀ ਖੁਦ ਇਸ ਮਾਮਲੇ 'ਤੇ ਜਾਂਚ ਦੀ ਗੱਲ ਕਹਿ ਰਹੇ ਹਨ।
ਇਸ ਅਧਿਆਪਕ ਦੀ ਕਰਤੂਤ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ (ਵੀਡੀਓ)
NEXT STORY