ਅੰਬਾਲਾ- ਆਏ ਦਿਨ ਸਕੂਲਾਂ ਵਿਚ ਅਧਿਆਪਕਾਂ ਵਲੋਂ ਵਿਦਿਆਰਥੀਆਂ ਨਾਲ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਅੰਬਾਲਾ 'ਚ। ਅੰਬਾਲਾ ਛਾਉਣੀ ਦੇ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ 'ਚ ਇਕ ਅਧਿਆਪਕ ਵਲੋਂ ਵਿਦਿਆਰਥੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ ਨੇ ਇਕ ਵਿਦਿਆਰਥੀ ਨੂੰ ਜਮਾਤ ਵਿਚ ਬੋਲਣ 'ਤੇ ਡੰਡੇ ਨਾਲ ਇੰਨੀ ਕੁ ਕੁੱਟਮਾਰ ਕੀਤੀ ਕਿ ਬੱਚੇ ਦੇ ਹੱਥ ਵਿਚ ਫਰੈਕਚਰ ਆ ਗਿਆ ਹੈ।
ਪੀੜਤ ਵਿਦਿਆਰਥੀ ਨੇ ਦੱਸਿਆ ਕਿ ਜਮਾਤ ਵਿਚ ਉਹ ਅਤੇ ਉਸ ਦਾ ਸਾਥੀ ਵਿਦਿਆਰਥੀ ਗੱਲ ਕਰ ਰਹੇ ਸਨ ਕਿ ਅਚਾਨਕ ਗੁੱਸੇ ਵਿਚ ਆਏ ਅਧਿਆਪਕ ਨੇ ਉਸ 'ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਉੱਧਰ ਸਕੂਲ ਮੈਨੇਜਮੈਂਟ ਨੇ ਇਸ ਮਾਮਲੇ 'ਚ ਤੁਰੰਤ ਕੋਈ ਐਕਸ਼ਨ ਲੈਣ ਦੀ ਬਜਾਏ ਦੋ ਮੈਂਬਰੀ ਕਮੇਟੀ ਬਿਠਾ ਦਿੱਤੀ ਹੈ ਜੋ ਜਾਂਚ ਕਰੇਗੀ ਅਤੇ ਫੈਸਲਾ ਸੁਣਾਏਗੀ। ਵਿਦਿਆਰਥੀ ਨਾਲ ਹੋਈ ਕੁੱਟਮਾਰ ਵਿਚ ਭਾਵੇਂ ਹੀ ਉਸ ਦੇ ਹੱਥ ਵਿਚ ਫਰੈਕਚਰ ਆ ਗਿਆ ਹੋਵੇ ਪਰ ਇਹ ਘਟਨਾ ਸਕੂਲ ਪ੍ਰਸ਼ਾਸਨ ਨੂੰ ਸ਼ਾਇਦ ਛੋਟੀ ਲੱਗ ਰਹੀ ਹੈ।
ਭੋਪਾਲ ਗੈਸ ਤ੍ਰਾਸਦੀ : ਕਦੇ ਨਹੀਂ ਭੁੱਲੇਗੀ ਉਹ ਕਾਲੀ ਰਾਤ
NEXT STORY