ਲਖਨਊ- ਉਤਰ ਪ੍ਰਦੇਸ਼ ਦੀ ਰਾਜਧਾਨੀ ਦੇ ਨਾਕਾ ਸਥਿਤ ਹੋਟਲ ਗੋਲਡ ਪੈਲੇਸ 'ਚ ਰੁਕੇ ਇਕ ਇੰਜੀਨੀਅਰ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਦੱਸਿਆ ਜਾਂਦਾ ਹੈ ਕਿ ਨੌਕਰੀ ਜਾਣ ਦੀ ਵਜ੍ਹਾ ਨਾਲ ਇੰਜੀਨੀਅਰ ਅਵਸਾਦ 'ਚ ਸੀ।
ਨਾਕਾ ਦੇ ਇੰਸਪੈਕਟਰ ਵਿਜੇ ਪ੍ਰਕਾਸ਼ ਨੇ ਦੱਸਿਆ ਕਿ ਕਾਨਪੁਰ ਦੇ ਨਿਰਾਲਾਨਗਰ ਵਾਸੀ 28 ਸਾਲਾਂ ਪੀਯੂਸ਼ ਦਿਵੇਦੀ ਮਹਾਰਾਸ਼ਟਰ ਦੇ ਪੁਣੇ 'ਚ ਇਕ ਨਿੱਜੀ ਬੱਸ 'ਚ ਬਤੌਰ ਇੰਜੀਨੀਅਰ ਤਾਇਨਾਤ ਸੀ। ਕੁਝ ਸਮਾਂ ਪਹਿਲਾਂ ਪੀਯੂਸ਼ ਦੀ ਨੌਕਰੀ ਛੁੱਟ ਗਈ ਸੀ। ਇੰਸਪੈਕਟਰ ਨੇ ਦੱਸਿਆ ਕਿ ਪੀਯੂਸ਼ ਲਖਨਊ ਦੇ ਲੋਕਮਾਨਗੰਜ ਸਥਿਤ ਹੋਟਲ ਗੋਲਡ ਪੈਲੇਸ ਦੇ ਕਮਰਾ ਨੰਬਰ ਜੀ-2 'ਚ ਰੁਕਿਆ ਸੀ। ਐਤਵਾਰ ਦੀ ਸਵੇਰ ਹੋਟਲ ਦੇ ਕਰਮਚਾਰੀਆਂ ਨੂੰ ਉਸ ਦੇ ਕਮਰੇ ਤੋਂ ਬਦਬੂ ਆਈ। ਕਰਮਚਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਹੋਟਲ ਦੇ ਮੈਨੇਜਰ ਨੂੰ ਦਿੱਤੀ। ਹੋਟਲ ਮੈਨੇਜਰ ਦੀ ਸੂਚਨਾ ਮਿਲਦੇ ਹੀ ਨਾਕਾ ਪੁਲਸ ਮੌਕੇ 'ਤੇ ਪਹੁੰਚੀ। ਕਮਰੇ ਅੰਦਰ ਪੀਯੂਸ਼ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਾਂਚ ਤੋਂ ਬਾਅਦ ਪੁਲਸ ਨੇ ਪੀਯੂਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤੀ।
ਮਰਦਾਨੀਆਂ ਨੇ ਧਰੂ-ਧਰੂ ਕੁੱਟੇ ਭੂੰਡ ਆਸ਼ਕ (ਵੀਡੀਓ)
NEXT STORY