ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਘਰੇਲੂ ਹਿੰਸਾ ਦੇ ਇਕ ਮਾਮਲੇ ਵਿਚ ਪਤੀ ਨਾਲੋਂ ਵੱਖ ਹੋਈ ਔਰਤ ਅਤੇ ਉਸ ਦੇ ਬੱਚੇ ਨੂੰ ਅੰਤਰਿਮ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਰੱਦ ਕਰਨ ਤੋਂ ਨਾਂਹ ਕਰਦੇ ਹੋਏ ਕਿਹਾ ਕਿ 'ਆਪਣੇ ਪਤੀ ਕੋਲੋਂ ਗੁਜ਼ਾਰਾ ਭੱਤੇ ਦੀ ਮੰਗ ਕਰਨਾ ਇਕ ਵਿਆਹੁਤਾ ਔਰਤ ਦਾ ਕਾਨੂੰਨੀ ਅਧਿਕਾਰ ਹੈ।' ਵਿਸ਼ੇਸ਼ ਜੱਜ ਸੰਜੇ ਸ਼ਰਮਾ ਨੇ ਸੁਣਵਾਈ ਅਦਾਲਤ ਦੀ ਹੁਕਮ ਦੇ ਵਿਰੁੱਧ ਔਰਤ ਦੇ ਪਤੀ ਦੀ ਖਾਰਿਜ ਕਰ ਦਿੱਤੀ। ਹੇਠਲੀ ਅਦਾਲਤ ਨੇ ਇਸ ਵਿਅਕਤੀ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੀ ਪਤਨੀ ਅਤੇ ਦੋ ਸਾਲ ਦੇ ਬੱਚੇ ਨੂੰ ਪ੍ਰਤੀ ਮਹੀਨਾ 8 ਹਜ਼ਾਰ ਰੁਪਏ ਦੇਵੇ।
ਸ਼ਿਵ ਸੈਨਾ ਨੂੰ ਸਰਕਾਰ ਵਿਚ ਸ਼ਾਮਲ ਕਰਨ ਦੀ ਕਵਾਇਦ ਤੇਜ਼
NEXT STORY