ਮੁੰਬਈ- ਮਹਾਰਾਸ਼ਟਰ ਵਿਚ ਦੇਵੇਂਦਰ ਫੜਨਵੀਸ ਸਰਕਾਰ ਵਿਚ ਸ਼ਿਵ ਸੈਨਾ ਨੂੰ ਸ਼ਾਮਲ ਕਰਨ ਲਈ ਭਾਜਪਾ ਨੇ ਕਵਾਇਦ ਤੇਜ਼ ਕਰ ਦਿੱਤੀ ਹੈ। ਭਾਜਪਾ ਦੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਰਾਜ ਸਹਿਕਾਰਤਾ ਮੰਤਰੀ ਚੰਦਰ ਕਾਂਤ ਪਾਟਿਲ ਨੇ ਸ਼ਿਵ ਸੈਨਾ ਨੂੰ ਮਹਾਰਾਸ਼ਟਰ ਵਿਚ ਸ਼ਾਮਲ ਕਰਨ ਦੇ ਮਕਸਦ ਨਾਲ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨਾਲ ਕੱਲ ਸ਼ਾਮ ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਊਧਵ ਠਾਕਰੇ ਅਤੇ ਭਾਜਪਾ ਦੇ ਸ਼੍ਰੀ ਪ੍ਰਧਾਨ ਅਤੇ ਸ਼੍ਰੀ ਪਾਟਿਲ ਵਿਚਾਲੇ ਲਗਭਗ ਡੇਢ ਘੰਟੇ ਤਕ ਗੱਲਬਾਤ ਹੋਈ ਪਰ ਦੋਵਾਂ ਹੀ ਪਾਰਟੀਆਂ ਦੇ ਕਿਸੇ ਆਗੂ ਨੇ ਅਧਿਕਾਰਿਤ ਤੌਰ 'ਤੇ ਕੁਝ ਵੀ ਨਹੀਂ ਕਿਹਾ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਜੋ ਕਿ ਅੱਜ ਸੂਬੇ ਦੇ ਵਿਦਰਭਾ ਇਲਾਕੇ ਦੇ ਦੌਰੇ 'ਤੇ ਹਨ ਨੇ ਕਿਹਾ ਕਿ ਅਸੀਂਂ ਸ਼ਿਵ ਸੈਨਾ ਨੂੰ ਸਰਕਾਰ ਵਿਚ ਸ਼ਾਮਲ ਕਰਨਾ ਚਾਹੁੰਦੇ ਹਾਂ ਅਤੇ ਆਸ ਹੈ ਕਿ ਸਾਨੂੰ ਇਸ ਵਿਚ ਜਲਦੀ ਹੀ ਸਫਲਤਾ ਮਿਲੇਗੀ।
ਲਖਨਊ ਦੇ ਹੋਟਲ 'ਚ ਇੰਜੀਨੀਅਰ ਨੇ ਫਾਹਾ ਲਗਾਇਆ
NEXT STORY