ਨਵੀਂ ਦਿੱਲੀ— ਦੇਸ਼ ਵਿਚ ਆਪਣੀ ਕੁੱਖ ਕਿਰਾਏ 'ਤੇ ਦੇਣ ਵਾਲੀਆਂ ਮਾਤਾਵਾਂ ਅਤੇ ਕਿਰਾਏ 'ਤੇ ਕੁੱਖ ਦੇਣ ਦੇ ਮਾਧਿਅਮ ਤੋਂ ਪੈਦਾ ਹੋਏ ਬੱਚਿਆਂ ਦੇ ਹਿੱਤਾਂ ਦੀ ਰੱਖਿਆ ਲਈ ਕਾਨੂੰਨ ਬਣਾਉਣ ਦੇ ਸਬੰਧ ਵਿਚ ਲੋਕਸਭਾ ਵਿਚ ਇਕ ਮਹੱਤਵਪੂਰਨ ਗੈਰ ਸਰਕਾਰੀ ਬਿੱਲ ਪੇਸ਼ ਕੀਤਾ ਗਿਆ। ਬੀਜੂ ਜਨਤਾ ਦਲ ਦੇ ਸੀਨੀਅਰ ਮੈਂਬਰ ਭਰਤਹਰੀ ਮੇਹਤਾਬ ਵਲੋਂ ਪੇਸ਼ ਕੀਤੇ ਗਏ 'ਕਿਰਾਏ ਦੀ ਕੁੱਖ (ਰੈਗੂਲੇਸ਼ਨ) ਬਿੱਲ 2014' ਦੇ ਕਾਰਨਾਂ ਅਤੇ ਮਕਸਦਾਂ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਕਿਰਾਏ 'ਤੇ ਕੁੱਖ ਦੇਣ ਵਾਲੀਆਂ ਮਾਤਾਵਾਂ ਅਤੇ ਕਿਰਾਏ 'ਤੇ ਕੁੱਖ ਦੇਣ ਦੇ ਮਾਧਿਅਮ ਰਾਹੀਂ ਪੈਦਾ ਹੋਏ ਬੱਚਿਆਂ ਦੇ ਹਿੱਤਾਂ ਦੀ ਰੱਖਿਆ ਵਿਚ ਜ਼ਰੂਰੀ ਉਪਾਅ ਕਰਨਾ ਬਹੁਤ ਜ਼ਰੂਰੀ ਹੈ।
ਖਿਡੌਣੇ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ, 2 ਦੀ ਮੌਤ
NEXT STORY