ਮੁੰਬਈ — ਇਕ ਰਿਐਲਿਟੀ ਸ਼ੋਅ ਦੌਰਾਨ ਅਭਿਨੇਤਰੀ ਗੌਹਰ ਖਾਨ ਨਾਲ ਇਕ ਦਰਸ਼ਕ ਨੇ ਛੇੜਖਾਨੀ ਕਰਦੇ ਹੋਏ ਥੱਪੜ ਮਾਰ ਦਿੱਤਾ। ਜਾਣਕਾਰੀ ਅਨੁਸਾਰ ਮੁੰਬਈ ਦੀ ਫਿਲਮ ਸਿਟੀ 'ਚ ਰਿਐਲਿਟੀ ਸ਼ੋਅ ਦੇ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਦੌਰਾਨ ਕੁਝ ਦਰਸ਼ਕਾਂ ਨੇ ਗੌਹਰ 'ਤੇ ਭੈੜੀਆਂ ਟਿੱਪਣੀਆਂ ਕੀਤੀਆਂ। ਇਸ ਤੋਂ ਨਾਰਾਜ਼ ਹੋ ਕੇ ਗੌਹਰ ਭੀੜ ਵੱਲ ਇਸ਼ਾਰਾ ਕਰਕੇ ਸਵਾਲ ਪੁੱਛਣ ਲੱਗੀ। ਜਿਵੇਂ ਹੀ ਗੌਹਰ ਦਰਸ਼ਕਾਂ ਦੇ ਨੇੜੇ ਪਹੁੰਚੀ ਤਾਂ 24 ਸਾਲਾ ਅਕਿਲ ਮਲਿਕ ਸਟੇਜ 'ਤੇ ਚੜ੍ਹਿਆ ਤੇ ਉਸ ਨੇ ਗੌਹਰ ਨਾਲ ਛੇੜਖਾਨੀ ਕਰਦੇ ਹੋਏ ਥੱਪੜ ਮਾਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਗੌਹਰ ਮੁਸਲਮਾਨ ਹੈ ਤੇ ਛੋਟੇ ਕੱਪੜੇ ਪਹਿਨਦੀ ਹੈ, ਇਸ ਲਈ ਉਸ ਨੇ ਉਸ ਨੂੰ ਥੱਪੜ ਮਾਰਿਆ।
ਪੱਛਮੀ ਬੰਗਾਲ 'ਚੋਂ ਭ੍ਰਿਸ਼ਟ ਤ੍ਰਿਣਮੂਲ ਕਾਂਗਰਸ ਨੂੰ ਪੁੱਟ ਸੁੱਟਾਂਗੇ : ਸ਼ਾਹ
NEXT STORY